ੇੋਰੋਹਿਤ ਗੋਇਲ, ਬਰਨਾਲਾ : ਸ਼ੁੱਕਰਵਾਰ ਦੇਰ ਰਾਤ ਕਚਹਿਰੀ ਚੌਕ ਬਰਨਾਲਾ 'ਚ ਦੋ ਗੁੱਟਾਂ ਦੀ ਆਪਸੀ ਝੜਪ ਦੌਰਾਨ ਗੋਲੀ ਚੱਲਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ, ਭਾਵੇਂ ਚੱਲੀ ਪਿਸਤੌਲ ਦੀ ਗੋਲੀ ਨਾਲ ਕੋਈ ਅਣਸੁਖਾਵੀਂ ਘਟਨਾ ਦਾ ਨਹੀਂ ਵਾਪਰੀ ਪਰ ਚੌਕ 'ਚ ਰਾਗੀ ਰਸਤੇ ਸਥਿਤ ਦੁਕਾਨਦਾਰ ਸਹਿਮ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਰ 'ਚ ਸਵਾਰ ਟਿੰਕੂ ਜਦੋਂ ਐੱਸਡੀ ਕਾਲਜ ਦੇ ਓਵਰ ਬਰਿੱਜ ਤੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਕਾਰ ਦੀ ਟੱਕਰ ਹੋ ਗਈ ਜਿਸ ਨੂੰ ਰੋਹਿਤ ਕੁਮਾਰ ਵਾਸੀ ਭਦੌੜ ਜੋ ਫਾਇਨਾਂਸ ਦਾ ਕੰਮ ਕਰਦਾ ਹੈ, ਹਰ ਟੇਕ ਕਰਨ 'ਤੇ ਟਿੰਕੂ ਦੀ ਕਾਰ ਨਾਲ ਟਕਰਾ ਗਿਆ। ਕਚਹਿਰੀ ਚੌਕ 'ਚ ਬਿ੍ਜ਼ ਤੋਂ ਉਤਰਦਿਆਂ ਹੀ ਦੋਵੇਂ ਕਾਰ ਸਵਾਰਾਂ ਦੀ ਆਪਸ 'ਚ ਝੜੱਪ ਹੋ ਗਈ। ਬਰਨਾਲਾ 'ਚ ਫਾਇਨਾਂਸ ਦਾ ਕੰਮ ਕਰਨ ਵਾਲੇ ਰੋਹਿਤ ਕੁਮਾਰ ਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਹਵਾਈ ਫਾਇਰ ਕਰ ਦਿੱਤਾ। ਗੋਲੀ ਚੱਲਣ 'ਤੇ ਕਚਹਿਰੀ ਚੌਕ ਦੇ ਆਸ-ਪਾਸ ਦੁਕਾਨਦਾਰ ਸਹਿਮ ਗਏ ਤੇ ਮੌਕੇ 'ਤੇ ਥਾਣਾ ਸਿਟੀ-2 ਦੀ ਪੁਲਿਸ ਤੇ ਪੀਸੀਆਰ ਦੇ ਪੁਲਿਸ ਮੁਲਾਜ਼ਮਾਂ ਨੇ ਪੁੱਜ ਕੇ ਪਿਸਟਲ ਨੂੰ ਕਬਜ਼ੇ 'ਚ ਲੈਂਦਿਆਂ ਰੋਹਿਤ ਕੁਮਾਰ ਨੂੰ ਪੁੱਛ ਪੜਤਾਲ ਲਈ ਥਾਣੇ ਲੈ ਗਏ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 307 ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।