ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਿਟੀ-1 ਦੀ ਪੁਲਿਸ ਨੇ ਪਰਸ ਖੋਹਣ 'ਤੇ ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੇਰ ਸਿੰਘ ਨੇ ਦੱਸਿਆ ਕਿ ਰਨਦੀਪ ਸ਼ਰਮਾ ਪਤਨੀ ਸਿਵਾਸ਼ੂ ਸ਼ਰਮਾ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਐੱਸਡੀ ਕਾਲਜ ਬਰਨਾਲਾ 'ਚ ਲੈਕਚਰਾਰ ਹੈ। ਉਹ ਕਾਲਜ ਤੋਂ ਅੱਧੀ ਛੁੱਟੀ ਬਾਅਦ ਆਪਣੇ ਘਰ ਨੂੰ ਆ ਰਹੀ ਤਾਂ ਜਦੋਂ ਉਹ ਨੂਰ ਹਸਪਤਾਲ ਤੋਂ ਥੋੜਾ ਅੱਗੇ ਬਲਟ ਏਜੰਸੀ ਕੋਲ ਪੁੱਜੀ ਤਾਂ ਪਿੱਛੇ ਆ ਰਹੇ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਉਸ ਦਾ ਪਰਸ ਚੁੱਕ ਲਿਆ ਤੇ ਉਸ ਨੂੰ ਧੱਕਾ ਮਾਰ ਦਿੱਤਾ। ਜਿਸ ਕਾਰਨ ਉਸ ਦੀ ਸੱਟਾ ਲੱਗੀਆਂ ਤੇ ਉਸ ਦੇ ਪਰਸ 'ਚ ਇਕ ਆਈਫੋਨ, ਸੋਨੇ ਦੇ ਟੋਪਸ ਅੱਧਾ ਤੋਲਾ, 7600 ਰੁਪਏ ਕੈਸ਼ ਸੀ। ਪੁਲਿਸ ਨੇ ਰਨਦੀਪ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।