ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ 'ਤੇ 2 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਮੁਦਈ ਸਖਦੀਪ ਸਿੰਘ ਵਾਸੀ ਚਹਿਲ ਪੱਤੀ ਉਪਲੀ ਨੇ ਦੱਸਿਆ ਕਿ ਮੁਦਈ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਜਦੋਂ ਰਾਤ ਨੂੰ ਉਹ ਆਪਣੀ ਚਹਿਲ ਪੱਤੀ ਕੋਲ ਪੁੱਜਾ ਤਾਂ ਨਿਰਮਲ ਸਿੰਘ, ਰਾਜੂ ਸਿੰਘ ਸਿੰਘ ਵਾਸੀਅਨ ਉਪਲੀ ਜੋ ਪਹਿਲਾ ਹੀ ਉੱਥੇ ਬੈਠੇ ਸੀ। ਉਨ੍ਹਾਂ ਨੇ ਮੁਦਈ ਨੂੰ ਘੇਰ ਉਸ ਦੀ ਕੁੱਟਮਾਰ ਕੀਤੀ ਤੇ ਜਦ ਮੁਦਈ ਦੇ ਭਰਾ ਹਾਕਮ ਸਿੰਘ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੀ ਸੱਟਾਂ ਮਾਰੀਆਂ। ਵਜ੍ਹਾ ਰੰਜ਼ਿਸ਼ ਇਹ ਹੈ ਕਿ ਇਨ੍ਹਾਂ ਦੀ ਪਹਿਲਾਂ ਵੀ ਕੋਈ ਪੁਰਾਣੀ ਮਾਮੂਲੀ ਤਕਰਾਰਬਾਜ਼ੀ ਹੋ ਗਈ ਸੀ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।