ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਿਟੀ-1 ਦੀ ਪੁਲਿਸ ਨੇ ਸ਼ਰਾਬ ਦੀਆਂ ਪੇਟੀਆਂ ਘਟਣ 'ਤੇ ਇਕ ਡਰਾਈਵਰ 'ਤੇ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਿੰਦਰਪਾਲ ਨੇ ਦੱਸਿਆ ਕਿ ਮੁਦਈ ਅੰਕਿਤ ਸੂਦ ਪੁੱਤਰ ਵਿਨੋਦ ਸੂਦ ਵਾਸੀ ਘਨੌਰ ਜ਼ਿਲ੍ਹਾ ਪਟਿਆਲਾ ਹਾਲ ਹਾਲ ਆਬਾਦ ਬਰਨਾਲਾ ਨੇ ਦੱਸਿਆ ਕਿ ਮੁਦਈ ਨੇ ਆਪਣੇ ਸ਼ਰਾਬ ਦੇ ਕੰਮਕਾਰ ਦੀ ਢੋਆ-ਢੁਆਈ ਲਈ ਕੁਲਵਿੰਦਰ ਸਿੰਘ ਵਾਸੀ ਿਢੱਲੋਂ ਨਗਰ ਬਰਨਾਲਾ ਨੂੰ ਪਿੱਕਅੱਪ ਗੱਡੀ 'ਤੇ ਡਰਾਈਵਰ ਵਜੋਂ ਰੱਖਿਆ ਹੋਇਆ ਸੀ। ਪਿਛਲੇ 1 ਮਹੀਨੇ ਸ਼ਰਾਬ ਸਪਲਾਈ ਦੌਰਾਨ ਦੇਸੀ ਸ਼ਰਾਬ ਦੀਆਂ 2 ਪੇਟੀਆਂ ਘੱਟ ਗਈਆਂ ਸਨ। ਜਿਸ 'ਤੇ ਸ਼ਰਾਬ ਦੇ ਰਿਕਾਰਡ ਵਾਲੀ ਕਾਪੀ 'ਚ ਕੁਲਵਿੰਦਰ ਸਿੰਘ ਨੇ ਕੱਟ-ਵੱਢ ਕਰਕੇ ਇਕ ਜਗ੍ਹਾ 'ਤੇ 50 ਪੇਟੀਆਂ ਤੋਂ 52 ਪੇਟੀਆਂ ਕੀਤੀਆਂ ਹੋਈਆਂ ਸਨ ਤੇ ਜੋ ਕੁਲਵਿੰਦਰ ਸਿੰਘ ਗ਼ਲਤੀ ਮੰਨ ਗਿਆ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।