ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ਹਿਰ ਅੰਦਰ ਨਿੱਤ-ਦਿਨ ਲੁੱਟਾਂ-ਖ਼ੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਭਰੇ ਬਾਜ਼ਾਰ 'ਚ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਵਿਅਕਤੀ ਨੌਜਵਾਨ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਵਲੋਂ ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਨੂੰ ਅਰਜੀ ਦੇ ਕੇ ਚੋਰ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਹਿਮਾਂਸੂ ਗੁਪਤਾ ਪੁੱਤਰ ਹਰਪਵਨ ਕੁਮਾਰ ਵਾਸੀ ਪੱਖੋ ਕਲਾਂ ਨੇ ਦੱਸਿਆ ਕਿ ਸਵੇਰੇ ਕਰੀਬ 11:50 'ਤੇ ਜਦ ਉਹ ਐੱਸਡੀ ਕਾਲਜ ਬਰਨਾਲਾ ਤੋਂ ਬੱਸ ਸਟੈਂਡ ਦੇ ਨਜ਼ਦੀਕ ਫ਼ਲਾਇੰਗ ਫੈਦਰ ਆਈਲੈਟਸ ਸੈਂਟਰ ਕੋਲ ਪੈਦਲ ਜਾ ਰਿਹਾ ਸੀ ਤਾਂ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਆਇਆ ਤੇ ਉਸ ਪਾਸੋ ਮੋਬਾਇਲ ਖ਼ੋਹ ਲਿਆ। ਪੀੜਤ ਨੇ ਦੱਸਿਆ ਕਿ ਉਸ ਨੇ ਹਫ਼ੜਾ-ਦਫੜੀ 'ਚ ਮੋਟਰਸਾਈਕਲ ਦਾ ਪਿਛਲਾ ਨੰਬਰ 1614 'ਚ ਪਛਾਣ ਕੀਤਾ ਅਤੇ ਮੋਬਾਇਲ ਹੀਰੋ ਡੀਲਕਸ ਤੇ ਕਾਲੇ ਰੰਗ ਸੀ। ਉਸ ਦੇ ਰੌਲਾ ਪਾਇਆ ਪਰ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਿਆ। ਪੀੜਤ ਨੇ ਐੱਸਐੱਸਪੀ ਬਰਨਾਲਾ ਤੋਂ ਮੋਬਾਈਲ ਦੀ ਭਾਲ ਤੇ ਚੋਰੀ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।