ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਨਿਵਾਸੀ ਇਕ ਅੌਰਤ ਦਾ ਬਰਨਾਲਾ ਵਿਖੇ ਅਣਪਛਾਤੇ ਨੌਜਵਾਨ ਪਰਸ ਖ਼ੋਹ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਸੁਖਨਾਇਬ ਸਿੰਘ ਨਿਵਾਸੀ ਰਾਮਗੜ੍ਹ ਕਿਸੇ ਕੰਮ ਨੂੰ ਲੈ ਕੇ ਬਰਨਾਲਾ ਆਈ ਹੋਈ ਸੀ। ਜੋ ਸਦਰ ਬਾਜ਼ਾਰ 'ਚ ਪੈਨ ਕਾਰਡ ਦਾ ਕੰਮ ਚੈੱਕ ਕਰਵਾਉਣ ਦੇ ਲਈ ਕੋਰਟ ਨੂੰ ਜਾ ਰਹੀ ਸੀ। ਰਸਤੇ 'ਚ ਪੱਗ ਬੰਨ੍ਹੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਨੇ ਉਸ ਦਾ ਪਰਸ ਖ਼ੋਹ ਲਿਆ। ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਉਹ ਫ਼ਰਾਰ ਹੋ ਗਿਆ। ਘਟਨਾ ਸਬੰਧੀ ਸੂਚਨਾ ਥਾਣਾ ਸਿਟੀ 1 ਦੇ ਏਐੱਸਆਈ ਗੁਰਤੇਜ ਸਿੰਘ ਨੂੰ ਦੇ ਦਿੱਤੀ ਹੈ। ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਜ਼ਰੂਰੀ ਕਾਗਜ਼ਾਤ ਖ਼ੋਹ ਕੇ ਫ਼ਰਾਰ ਹੋਏ ਨੌਜਵਾਨ ਨੇ ਕਾਗਜ਼ਾਤ ਕਾਲਜ ਦੇ ਅੱਗੇ ਸੁੱਟ ਦਿੱਤੇ। ਕਾਲਜ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਕਾਗਜ਼ਾਤ ਚੁੱਕ ਕੇ ਗੁਰਦੁਆਰਾ ਸਾਹਿਬ ਦੇ ਦਿੱਤਾ, ਕਾਗਜਾਤਾਂ 'ਤੇ ਫੋਨ ਨੰਬਰ ਲਿਖਿਆ ਹੋਇਆ ਸੀ, ਉਸ 'ਤੇ ਫੋਨ ਕਰਕੇ ਅੌਰਤ ਨੂੰ ਕਾਗਜ਼ਾਤ ਵਾਪਸ ਕਰ ਦਿੱਤੇ ਗਏ।