ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਥਾਨਥ ਰਾਮ ਬਾਗ ਦੀ ਪਿਛਲੀ ਸਾਈਡ 16 ਏਕੜ ਨੂੰ ਜਾਣ ਵਾਲੇ ਰਸਤੇ 'ਤੇ ਐਤਵਾਰ ਦੇਰ ਸ਼ਾਮ 8 ਵਜੇ ਚਾਰ ਅਣਪਛਾਤੇ ਨੌਜਵਾਨਾਂ ਨੇ ਸਤਰੰਜ਼ ਖੇਡ ਕੇ ਆਪਣੇ ਘਰ ਵਾਪਸ ਆ ਰਹੇ ਬੱਚਿਆਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਬੈਗਾਂ ਦੀ ਫ਼ਰੋਲਾ ਫ਼ਰਾਲੀ ਕਰਕੇ ਫ਼ਰਾਰ ਹੋ ਗਏ। ਪੀੜਤ ਬੱਚਿਆਂ ਦੇ ਪਿਤਾ ਅਮਨ ਗੋਇਲ ਨੇ ਦੱਸਿਆ ਕਿ ਉਸ ਦਾ ਬੇਟਾ ਪੀਯੂਸ਼ ਗੋਇਲ ਤੇ ਪ੍ਰਨਵ ਗੋਇਲ ਐਤਵਾਰ 8 ਵਜੇ ਸਤਰੰਜ਼ ਖੇਡ ਕੇ ਆਪਣੇ ਘਰ ਨੂੰ ਆ ਰਹੇ ਸੀ ਕਿ ਰਸਤੇ 'ਚ ਚਾਰ ਅਣਪਛਾਤੇ ਨੌਜਵਾਨਾਂ ਨੇ ਦੋਵੇਂ ਬੱਚਿਆਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਸਕੂਲ ਦੇ ਬੈੱਗਾਂ ਦੀ ਵੀ ਫ਼ਰੋਲਾ ਫ਼ਰਾਲੀ ਕੀਤੀ। ਜਦ ਬੱਚਿਆਂ ਨੇ ਇਹ ਘਟਨਾ ਆ ਕੇ ਦੱਸੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ। ਜਿਸ ਕਾਰਨ ਪੀੜਤ ਅਮਨ ਗੋਇਲ ਸੋਮਵਾਰ ਸਵੇਰੇ ਕਾਂਗਰਸੀ ਆਗੂ ਰਾਜੀਵ ਗੁਪਤਾ ਲੂਬੀ ਤੇ ਮਨੀਸ਼ ਕੁਮਾਰ ਕਾਕਾ ਨੂੰ ਨਾਲ ਲੈ ਕੇ ਐੱਸਐੱਸਪੀ ਹਰਜੀਤ ਸਿੰਘ ਨੂੰ ਮਿਲੇ। ਐੱਸਐੱਸਪੀ ਬਰਨਾਲਾ ਨੇ ਇਸ ਕੇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਲਈ ਡੀਐੱਸਪੀ ਰਾਜੇਸ ਕੁਮਾਰ ਿਛੱਬਰ ਦੀ ਡਿਊਟੀ ਲਗਾ ਦਿੱਤੀ ਹੈ। ਡੀਐੱਸਪੀ ਰਾਜੇਸ਼ ਿਛੱਬਰ ਵਲੋਂ ਪੀੜਤ ਪਰਿਵਾਰ ਦੇ ਨਾਲ ਸੋਮਵਾਰ ਨੂੰ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ। ਉਨ੍ਹਾਂ ਥਾਣਾ ਸਿਟੀ 1 ਦੇ ਮੁਖੀ ਗੁਰਵੀਰ ਸਿੰਘ ਤੇ ਬੱਸ ਸਟੈਂਡ ਚੌਂਕ ਇੰਚਾਰਜ ਦੀ ਡਿਊਟੀ ਲਗਾ ਦਿੱਤੀ ਹੈ, ਤੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਅਣਪਣਾਤੇ ਚਾਰ ਨੌਜਵਾਨਾਂ ਦੀ ਭਾਲ ਕਰਕੇ ਕਾਰਵਾਈ ਕੀਤੀ ਜਾਵੇਗੀ।