ਪੱਤਰ ਪ੍ਰਰੇਰਕ, ਤਪਾ ਮੰਡੀ : ਤਪਾ ਮੰਡੀ 'ਚ ਉਸ ਸਮੇਂ ਧਾਰਮਿਕ ਅਸਥਾਨ 'ਚ ਅਫੜਾ-ਤਫੜੀ ਮੱਚ ਗਈ ਜਦੋਂ ਇਕ ਕੁੜੀ ਦੇ ਪਰਿਵਾਰਕ ਮੈਂਬਰਾਂ ਧਾਰਮਿਕ ਸਥਾਨ 'ਚ 10 ਮਹੀਨੇ ਪਹਿਲਾਂ ਵਿਆਹੀ ਆਪਣੀ ਲੜਕੀ ਦੇ ਸਹੁਰਾ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੱਛਮੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਮੋਹਿਤ ਕੁਮਾਰ ਦਾ ਦਸ ਮਹੀਨੇ ਪਹਿਲਾਂ ਮਾਨਸਾ ਵਾਸੀ ਰੀਤੂ ਰਾਣੀ ਨਾਲ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਆਪਸੀ ਤਕਰਾਰ ਹੋਣ ਕਰਕੇ ਦੋਵੇਂ ਧਿਰਾ ਤਪਾ ਮੰਡੀ ਦੇ ਬਾਹਰਲੇ ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ 'ਤੇ ਬਣੇ ਧਾਰਮਿਕ ਸਥਾਨ 'ਚ ਸਮਝੌਤੇ ਲਈ ਇਕੱਠੀਆਂ ਹੋਈਆਂ ਸਨ। ਜ਼ਖ਼ਮੀ ਸੰਜੀਵ ਕੁਮਾਰ, ਮੋਹਿਤ ਕੁਮਾਰ ਤੇ ਉਨ੍ਹਾਂ ਦੇ ਪਿਤਾ ਲਛਮੀ ਚੰਦ ਨੇ ਦੱਸਿਆ ਕਿ ਉਹ ਕੁੜੀ ਨੂੰ ਘਰ ਵਸਾਉਣਾ ਚਾਹੁੰਦੇ ਸਨ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਨਾਲ ਆਏ ਵੀਹ ਦੇ ਕਰੀਬ ਸਾਥੀਆਂ ਨੇ ਉਨ੍ਹਾਂ ਦੇ ਪਰਿਵਾਰ 'ਤੇ ਹੀ ਹਮਲਾ ਕਰ ਦਿੱਤਾ। ਜਿਸ ਨਾਲ ਸੰਜੀਵ ਕੁਮਾਰ ਮੋਹਿਤ ਕੁਮਾਰ ਤੇ ਲੱਛਮੀ ਚੰਦ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਦਾਖ਼ਲ ਕਰਵਾਇਆ ਗਿਆ। ਪਤਾ ਲੱਗਣ 'ਤੇ ਮੰਡੀ ਵਾਸੀ ਵੀ ਸਰਕਾਰੀ ਹਸਪਤਾਲ ਤਪਾ 'ਚ ਪੁੱਜੇ। ਜਿੱਥੇ ਉਨ੍ਹਾਂ ਨੇ ਦੋਵੇਂ ਪਿਓ ਪੁੱਤਰ ਤੇ ਪਿਤਾ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਕੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।