ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਨਹਿਰੂ ਚੌਕ ਸਦਰ ਬਾਜ਼ਾਰ ਸਬਜ਼ੀ ਮੰਡੀ 'ਚ ਸਬਜ਼ੀ ਦੀ ਖ਼ਰੀਦ ਕਰਨ ਲਈ ਆਈ ਮਹਿਲਾ ਨੇ ਨੌਸਰਬਾਜ਼ਾਂ ਦੁਆਰਾ ਛੇੜਛਾੜ ਦਾ ਦੋਸ਼ ਲਗਾਇਆ ਹੈ। ਜਿਸ ਦੇ ਬਾਅਦ ਮਹਿਲ ਦੇ ਪਤੀ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਆਸ-ਪਾਸ ਜਮ੍ਹਾਂ ਹੋਈ ਭੀੜ ਨੇ ਵੀ ਉਸ ਦੀ ਖੂਬ ਕੁੱਟਮਾਰ ਕੀਤੀ। ਜਿਸ ਦੇ ਬਾਅਦ ਨੌਜਵਾਨ ਨੂੰ ਥਾਣਾ ਸਿਟੀ-1 ਦੀ ਪੁਲਿਸ ਦੀ ਹਿਰਾਸਤ 'ਚ ਦੇ ਦਿੱਤਾ। ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨਹਿਰੂ ਚੌਂਕ ਦੇ ਨਜ਼ਦੀਕ ਸਬਜੀ ਮੰਡ 'ਚ ਦੰਪਤੀ ਸਬਜ਼ੀ ਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਦੇ ਲਈ ਆਈ ਸੀ, ਭੀੜ 'ਚ ਨੌਜਵਾਨ ਨੇ ਉਨ੍ਹਾਂ ਦੀ ਪਤਨੀ ਦੇ ਨਾਲ ਅਸ਼ਲੀਲ ਹਰਕਤ ਕੀਤੀ। ਜਿਸ ਦੇ ਬਾਅਦ ਮਹਿਲਾ ਨੇ ਉਸ ਦਾ ਵਿਰੋਧ ਕੀਤਾ ਤੇ ਉਸ ਦੇ ਪਤੀ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਸੂਚਨਾ ਮਿਲਣ 'ਤੇ ਥਾਣਾ ਸਿਟੀ-1 ਦੀ ਪੁਲਿਸ ਦੁਆਰਾ ਮੁਲਜ਼ਮ ਨੂੰ ਕਾਬੂ ਕਰ ਲਿਆ, ਪਰ ਥਾਣਾ 'ਚ ਉਕਤ ਮਾਮਲੇ 'ਚ ਸ਼ਿਕਾਇਤ ਨੂੰ ਕੋਈ ਨਾ ਪਹੁੰਚਣੇ 'ਤੇ ਉਨ੍ਹਾਂ ਦੁਆਰਾ ਪੁੱਛਗਿੱਛ ਤੇ ਪਤਾ ਨੋਟ ਕਰਕੇ ਭੇਜ ਦਿੱਤਾ ਤੇ ਜਾਂਚ ਆਉਣ ਨੂੰ ਭਰੋਸਾ ਦਿੱਤਾ।