ਯਾਦਵਿੰਦਰ ਸਿੰਘ ਭੁੱਲਰ ,ਬਰਨਾਲਾ : ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਬਰਨਾਲਾ ਪੁਲਿਸ ਵੱਲੋਂ ਦੋ ਔਰਤਾਂ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਸੀ । ਕਾਬੂ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ।

ਜਾਣਕਾਰੀ ਅਨੁਸਾਰ ਸਥਾਨਕ ਪੱਤੀ ਰੋਡ ਦੀ ਕਈ ਮਹੀਨਿਆਂ ਤੋਂ ਲਾਪਤਾ ਹੋਈ ਕੁੜੀ ਦੇ ਮਾਮਲੇ ਵਿੱਚ ਬਰਨਾਲਾ ਪੁਲੀਸ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਪੀ ਪੀ ਐਸ ਦੇ ਹੁਕਮਾਂ ਤੇ ਮੁਕੱਦਮਾ ਨੰਬਰ 340, 10 ਜੁਲਾਈ 2020 ਵਿੱਚ ਜੁਰਮ ਦਾ ਵਾਧਾ ਕਰਦਿਆਂ 346,376ਡੀ ,328,120ਬੀ,506ਧਾਰਾ ਤਹਿਤ ਥਾਣਾ ਸਿਟੀ ਬਰਨਾਲਾ ਵਿੱਚ ਬਣਾਈ ਗਈ ਸਪੈਸ਼ਲ ਇਨਵੈਸਟੀਜੇਸਨ ਟੀਮ ਵੱਲੋਂ ਅਕਾਲੀ ਆਗੂ ਤੇ ਦੋ ਔਰਤਾਂ ਸਣੇ ਸੱਤ ਜਣਿਆਂ ਖ਼ਿਲਾਫ਼ ਗੈਂਗਰੇਪ ਦਾ ਮੁਕੱਦਮਾ ਦਰਜ ਕੀਤਾ ਸੀ । ਇਨ੍ਹਾਂ ਵਿੱਚ ਮੁੱਖ ਮੁਲਜ਼ਮ ਕਰਮਜੀਤ ਕੌਰ ਅਮਨ ਪਤਨੀ ਰਸਬੀਰ ਸਿੰਘ ਵਾਸੀ ਪ੍ਰਰੇਮ ਨਗਰ ਬਰਨਾਲਾ ਨੂੰ ਉਸ ਦੇ ਸਾਥੀਆਂ ਚੰਦ ਲਾਲ ਪੁੱਤਰ ਮਹਿੰਦਰ ਸਿੰਘ ਵਾਸੀ ਨੇਡੇ ਫਰਵਾਹੀ ਚੂੰਗੀ ਬਰਨਾਲਾ ਤੇ ਅੰਮਿ੍ਤਪਾਲ ਕੌਰ ਪਤਨੀ ਚਮਕੌਰ ਸਿੰਘ ਵਾਸੀ ਪੰਧੇਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ ।

ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ਨੂੰ ਥਾਣਾ ਸਿਟੀ ਇੱਕ ਦੇ ਐੱਸਐੱਚਓ ਲਖਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸੋਮਵਾਰ ਨੂੰ ਮਾਣਯੋਗ ਵਨੀਤ ਨਾਰੰਗ ਦੀ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ । ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਮੁੜ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਅਕਾਲੀ ਆਗੂ ਸਣੇ ਮੁਲਜਮਾਂ ਦੀ ਪੈੜ ਦੱਬੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।