ਸਟਾਫ ਰਿਪੋਰਟਰ, ਬਰਨਾਲਾ : ਥਾਣਾ ਸਿਟੀ-2 ਦੀ ਪੁਲਿਸ ਨੇ ਠੱਗੀ ਮਾਰਨ ਦੇ ਮਾਮਲੇ 'ਚ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਹਰਵਿੰਦਰ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੁਦੱਈ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਏਜੰਟ ਸੂਰਜ ਸਿੰਘ ਤੇ ਜਗਦੀਪ ਸਿੰਘ ਨੇ ਵਿਦੇਸ਼ ਅਰਮੀਨੀਆ 2 ਲੱਖ 45 ਹਜ਼ਾਰ ਰੁਪਏ ਹਾਸਿਲ ਕਰ ਕੇ ਭੇਜਿਆ ਸੀ ਪਰ ਜਿੱਥੇ ਮੁਦੱਈ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਫਿਰ ਮੁਦੱਈ ਨੇ ਵਾਪਸ ਇੰਡੀਆ ਆ ਕੇ ਏਜੰਟਾਂ ਖ਼ਿਲਾਫ਼ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਦੇ ਸਬੰਧੀ ਉਹ ਪੁਲਿਸ ਦਫ਼ਤਰ ਆਇਆ, ਜਿੱਥੇ ਉਸ ਨੂੰ ਸਤਿਨਾਮ ਸਿੰਘ ਮਿਲਿਆ, ਜਿਸਨੇ ਮੁਦੱਈ ਨੂੰ ਕਿਹਾ ਕਿ ਉਹ ਉਸਦਾ ਏਜੰਟਾਂ ਨਾਲ ਸਮਝੌਤਾ ਕਰਵਾ ਕੇ ਰੁਪਏ ਦਿਵਾ ਦੇਵੇਗਾ। ਜਿਸ ਤੋਂ ਬਾਅਦ ਸਤਿਨਾਮ ਸਿੰਘ ਵਾਸੀ ਕਿ੍ਹਲਾਂ ਹਕੀਮਾਂ, ਜ਼ਿਲ੍ਹਾ ਸੰਗਰੂਰ ਨੇ ਮੁਦੱਈ ਤੋਂ ਈਓ ਵਿੰਗ ਦੇ ਸਹਾਇਕ ਥਾਣੇਦਾਰ ਜਸਮਿੰਦਰ ਸਿੰਘ ਨੂੰ ਦੇਣ ਦੇ ਨਾਮ 'ਤੇ 500 ਰੁਪਏ ਹਾਸਿਲ ਕਰ ਕੇ ਠੱਗੀ ਮਾਰੀ ਹੈ ਤੇ ਫਿਰ ਈਓ ਵਿੰਗ ਦੇ ਮੈਡਮ ਨੂੰ ਦੇਣ ਦੇ ਨਾਮ 'ਤੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਜੋ ਮੁਦੱਈ ਨੇ ਨਹੀਂ ਦਿੱਤੇ।