ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਕੁੱਟਮਾਰ ਕਰਨ 'ਤੇ ਸਹੁਰਾ ਪਰਿਵਾਰ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਮੁਦਈ ਬਲਜੀਤ ਕੌਰ ਪਤਨੀ ਬਿੰਦਰ ਸਿੰਘ ਵਾਸੀ ਰਾਏਸਰ ਪਟਿਆਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਆਪਣੇ ਪਤੀ ਨਾਲ ਖਰਚੇ ਸਬੰਧੀ ਕੇਸ ਚੱਲਦਾ ਹੈ ਤੇ ਹੁਣ ਜਦੋਂ ਉਹ ਆਪਣੇ ਪੇਕੇ ਘਰ ਪਿੰਡ ਭਦੌੜ ਵਿਖੇ ਰਹਿ ਰਹੀ ਹੈ। ਜਦ ਉਹ 14 ਅਕਤੂਬਰ ਨੂੰ ਆਪਣੇ ਸਹੁਰੇ ਪਿੰਡ ਰਾਏਸਰਰ ਪਟਿਆਲਾ ਵਿਖੇ ਗਈ ਤਾਂ ਉਸਦੇ ਸਹੁਰੇ ਪਰਿਵਾਰ ਨੇ ਉਸਦੀ ਕੁੱਟਮਾਰ ਕੀਤੀ। ਪੁਲਿਸ ਨੇ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮੱਘਰ ਸਿੰਘ, ਪਾਲ ਕੌਰ , ਰਫੀਕ ਖਾਂ, ਹੁਸ਼ੈਨ ਖਾਂ ਵਾਸੀਅਨ ਰਾਏਸਰ ਪਟਿਆਲਾ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।