ਮਨੋਜ ਕੁਮਾਰ, ਧੂਰੀ : ਸਰਦਾਰ ਭਗਵੰਤ ਸਿੰਘ ਸਿੱਧੂ ਿਯਕਟ ਅਕੈਡਮੀ ਕੱਕੜਵਾਲ (ਧੂਰੀ) ਵੱਲੋਂ ਧੂਰੀ ਦੇ ਹੋਣਹਾਰ ਿਯਕਟ ਖਿਡਾਰੀ ਹਰਮਨ ਧੂਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਪ੍ਰਬੰਧਕ ਬੀ.ਕੇ ਸ਼ਰਮਾ ਨੇ ਦੱਸਿਆ ਕਿ ਅਕੈਡਮੀ ਦੇ ਖਿਡਾਰੀ ਹਰਮਨ ਧੂਰੀ ਵੱਲੋਂ ਮੁਕਤਸਰ ਅਤੇ ਫ਼ਾਜ਼ਿਲਕਾ ਵਿਖੇ ਹੋਏ ਓਪਨ ਿਯਕਟ ਟੂਰਨਾਮੈਂਟਾਂ 'ਚ 'ਮੈਨ ਆਫ਼ ਦੀ ਸੀਰੀਜ' ਦਾ ਖ਼ਿਤਾਬ ਹਾਸਲ ਕਰ ਕੇ ਇਲਾਕੇ ਅਤੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਕੈਡਮੀ ਦੇ 2 ਖਿਡਾਰੀ ਅੰਡਰ 17 ਅਤੇ ਅੰਡਰ 19 ਸਾਲ ਉਮਰ ਵਰਗ 'ਚ ਜ਼ਿਲ੍ਹਾ ਿਯਕਟ ਟੀਮ ਲਈ ਚੁਣੇ ਗਏ ਹਨ ਅਤੇ ਅਕੈਡਮੀ ਅੰਦਰ ਗ਼ਰੀਬ ਖਿਡਾਰੀਆਂ ਲਈ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਪ੍ਰਸਿੱਧ ਿਯਕਟ ਕੋਚ ਹਰਦੀਪ ਸਿੰਘ ਸੋਢੀ ਦੀ ਅਗਵਾਈ ਵਿਚ ਕੀਤਾ ਗਿਆ ਹੈ। ਇਸ ਮੌਕੇ ਨਿਤਿਨ, ਮਨੀ , ਅਭੀ ਗੋਇਲ, ਸੁਖਮਨ ਸਿੰਘ ਸਮੇਤ ਹੋਰ ਖਿਡਾਰੀ ਵੀ ਹਾਜ਼ਰ ਸਨ।