ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਭਰ 'ਚ ਕੋਰੋਨਾ ਦੇ ਟੀਕੇ ਲਗਾਉਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਘਰ-ਘਰ 'ਚ ਰੁਜ਼ਗਾਰ ਪਹੰੁਚਾਉਣ ਦੇ ਟੀਚੇ ਨੂੰ ਪੂਰਾ ਕਰਦਿਆਂ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੀ ਵੰਡੇ। ਬਰਨਾਲਾ ਤੋਂ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀਆਂ ਨੇ ਕੋਰੋਨਾ ਕਾਲ 'ਚ ਅੱਗੇ ਵਧ ਕੇ ਕੰਮ ਕੀਤਾ ਤੇ ਪੰਜਾਬ 'ਚ ਮਰੀਜ਼ਾਂ ਦੀ ਦਰ ਤੇ ਸੰਕ੍ਰਮਣ ਕਾਰਣ ਹੋਣ ਵਾਲੀਆਂ ਮੌਤਾਂ ਦੀ ਦਰ ਦੇਸ਼ 'ਚੋਂ ਸਭ ਤੋਂ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਪੰਜਾਬ ਵਾਸੀ ਦੀ ਜਾਨ ਬੇਹੱਦ ਕੀਮਤੀ ਹੈ ਅਤੇ ਜਦੋਂ ਤੱਕ ਪੰਜਾਬ 'ਚ ਸੰਕ੍ਰਮਣ ਦਾ ਦਰ ਸਿਫ਼ਰ ਤੱਕ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਸਾਰਿਆਂ ਨੇ ਕੋਰੋਨਾ ਸਬੰਧੀ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ।

ੰਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਦੇਸ਼ ਭਰ 'ਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਸੂਬਾ ਰਿਹਾ ਹੈ, ਉਸੇ ਤਰ੍ਹਾਂ ਹੀ ਅਸੀਂ ਪੰਜਾਬ ਨੂੰ ਟੀਕਾ ਲਗਵਾਉਣ ਵਾਲਿਆਂ ਲੋਕਾਂ 'ਚ ਵੀ ਪਹਿਲਾ ਸੂਬਾ ਬਣਾਉਣਾ ਹੈ। ਇਸ ਮੌਕੇ ਮਾਨਯੋਗ ਮੁੱਖ ਮੰਤਰੀ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰਾਸ਼ਨ ਡਿੱਪੂਆਂ ਸਬੰਧੀ ਲਾਇਸੰਸ ਵੰਡਣ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਬਰਨਾਲਾ 'ਚ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ 3386 ਸਿਹਤ ਕਰਮੀਆਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਮੁਹਿੰਮ ਸਿਵਲ ਹਸਪਤਾਲ ਬਰਨਾਲਾ ਵਿਖੇ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਜਿੰਦਰ ਸਿੰਗਲਾ ਵੱਲੋਂ ਆਪਣੇ ਟੀਕਾ ਲਗਵਾਇਆ। ਉਨ੍ਹਾਂ ਤੋਂ ਇਲਾਵਾ ਡਾ. ਈਸ਼ਾ ਗੁਪਤਾ, ਡਾ. ਸਵੀਨਾ, ਡਾ. ਕਾਕੁਲ ਅਗਰਵਾਲ, ਡਾ. ਹਰੀਸ਼ ਗਰਗ ਤੇ ਡਾ. ਅੰਮਿ੍ਤ ਗਰਗ ਵੱਲੋਂ ਵੀ ਆਪਣੇ ਟੀਕੇ ਲਗਵਾਏ ਗਏ।

-ਬਾਕਸ ਨਿਊਜ਼-

-7 ਡਿੱਪੂ ਹੋਲਡਰਾਂ ਨੂੰ ਵੰਡੇ ਲਾਇਸੰਸ-

ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ 'ਚ 7 ਲੋਕਾਂ ਨੂੰ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੰਡੇ ਗਏ। ਇਨ੍ਹਾਂ 'ਚ ਧਨੌਲਾ ਤੋਂ ਨੀਨਾ ਰਾਣੀ, ਹੰਡਿਆਇਆ ਤੋਂ ਮੋਹਿਤ ਗਰਗ ਤੇ ਰਘੁਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਫੂਲਕਾ ਨੇ ਲਾਇਸੰਸ ਵੰਡੇ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤਿੰਦਰ ਕੌਰ, ਦੀਪ ਸੰਘੇੜਾ, ਕੇਵਲ ਸਿੰਘ ਿਢੱਲੋਂ, ਹੈਪੀ ਿਢੱਲੋਂ ਸੈਕਟਰੀ, ਹਰਦੀਪ ਜਾਗਲ ਸੈਕਟਰੀ, ਪਾਲਵਿੰਦਰ ਸਿੰਘ ਗੋਗਾ ਸੈਕਟਰੀ ਤੋਂ ਇਲਾਵਾ ਹੋਰ ਵਿਅਕਤੀ ਵੀ ਸ਼ਾਮਲ ਸਨ। ਇਸੇ ਤਰ੍ਹਾਂ ਹੀ ਸੀਨੀਅਰ ਸਿਆਸੀ ਆਗੂ ਸੁਰਿੰਦਰ ਕੌਰ ਵਾਲੀਆ ਨੇ ਭਦੌੜ ਵਿਖੇ ਨਿਰਮਲ ਸਿੰਘ, ਅਜੇ ਪਾਲ, ਜਤਿੰਦਰ ਕੁਮਾਰ ਤੇ ਨਵਜੋਤ ਸ਼ਰਮਾ ਨੂੰ ਰਾਸ਼ਨ ਡਿੱਪੂਆਂ ਦੇ ਲਾਇਸੰਸ ਵੰਡੇ।