ਬੂਟਾ ਸਿੰਘ ਚੌਹਾਨ, ਸੰਗਰੂਰ : ਪੀਆਰਟੀਸੀ ਦੇ ਸੰਗਰੂਰ ਡਿੱਪੂ ਵੱਲੋਂ ਭਾਵੇਂ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ 50 ਬੱਸਾਂ ਹਰ ਰੋਜ਼ ਵੱਖ-ਵੱਖ ਸ਼ਹਿਰਾਂ ਵੱਲ ਚੱਲ ਪਈਆਂ ਹਨ ਪਰ ਰੋਜ਼ਾਨਾ ਹੋਣ ਵਾਲੀ ਆਮਦਨ 'ਚ ਨਾ ਮਾਤਰ ਵਾਧਾ ਹੋਇਆ ਹੈ। ਡਿੱਪੂ ਨੂੰ ਜਿੰਨੀਆਂ ਸਵਾਰੀਆਂ ਵਧਣ ਦੀ ਆਸ ਸੀ, ਉਨੀਆਂ ਨਹੀਂ ਵਧ ਰਹੀਆਂ। ਇਸ ਵੇਲੇ ਸਿਰਫ਼ ਮੁਲਾਜ਼ਮ ਜਾ ਸ਼ਹਿਰਾਂ 'ਚ ਜ਼ਰੂਰੀ ਵਸਤਾਂ ਲੈਣ ਵਾਲੇ ਲੋਕ ਹੀ ਆ-ਜਾ ਰਹੇ ਹਨ ਪਰ ਜਿਸ ਤਰ੍ਹਾਂ ਲੋਕ ਵੱਖ-ਵੱਖ ਰਿਸ਼ਤੇਦਾਰੀਆਂ 'ਚ ਮਿਲਣ, ਜਾਂ ਹੋਰਾਂ ਕੰਮਾਂ ਲਈ ਜਾਂਦੀਆਂ ਸਨ, ਉਹ ਸਵਾਰੀਆਂ ਬੱਸ ਅੱਡਿਆਂ 'ਤੇ ਨਹੀਂ ਆ ਰਹੀਆਂ ਪਰ ਸਵਾਰੀਆਂ ਦੇ ਨਾ ਮਾਤਰ ਵਾਧਾ ਹੋਣ ਦੇ ਬਾਵਜੂਦ ਬੱਸ ਸੇਵਾ ਜਾਰੀ ਹੈ।

ਲਾਕਡਾਊਨ ਤੋਂ ਪਹਿਲਾਂ ਆਪਣੀ ਜਨ ਜੀਵਨ ਆਪਣੀ ਸਾਵੀਂ ਤੌਰ ਤੁਰ ਰਿਹਾ ਸੀ ਤਾਂ ਉਦੋਂ ਸੰਗਰੂਰ ਡਿੱਪੂ ਨੂੰ 14 ਤੋਂ 15 ਲੱਖ ਰੁਪਏ ਤੱਕ ਰੋਜ਼ਾਨਾ ਆਮਦਨ ਸੀ ਪਰ ਹੁਣ ਸਿਰਫ਼ ਪੌਣੇ ਦੋ ਕੁ ਲੱਖ ਦੀ ਆਮਦਨ ਮਸਾਂ ਹੋਣ ਲੱਗੀ ਹੈ। ਇਸ ਤੋਂ ਪਹਿਲਾਂ ਜਦੋਂ ਲਾਕਡਾਊਨ ਤੋਂ ਬਾਅਦ ਬੱਸ ਚੱਲੀ ਸੀ ਤਾਂ ਦਿਨ ਦੀ ਲੱਖ ਸਵਾ ਲੱਖ ਰੋਜ਼ਾਨਾ ਆਮਦਨ ਹੰੁਦੀ ਸੀ।

ਫਿਲਹਾਲ ਪ੍ਰਰਾਈਵੇਟ ਬਸ ਸੇਵਾ ਨਾ ਮਾਤਰ ਚੱਲੀ ਹੈ। ਜਿੳਂੁ-ਜਿੳਂੁ ਇਹ ਸੇਵਾ ਵਧੇਗੀ ਫਿਰ ਕਿਤੇ ਜਾ ਸਵਾਰੀ ਵਧੇਗੀ ਕਿਉਂਕਿ ਪੀਆਰਟੀਸੀ ਬੱਸ ਸੇਵਾ ਮੁੱਖ ਮਾਰਗਾਂ 'ਤੇ ਅੱਧੇ-ਅੱਧੇ ਘੰਟੇ ਬਾਅਦ ਉਪਲੱਬਧ ਹੁੰਦੀ ਹੈ। ਇਸ ਲਈ ਸਵਾਰੀ ਿਝਜਕ ਕੇ ਬੱਸ ਅੱਡੇ 'ਤੇ ਜਾਂਦੀ ਹੈ ਅਤੇ ਆਪਣੇ ਨਿੱਜੀ ਦੋਪਹੀਆਂ ਜਾ ਚਾਰ-ਪਹੀਆਂ ਵਾਹਨਾਂ 'ਤੇ ਆਵਾਜਾਈ ਕਰਨ ਨੂੰ ਪਹਿਲ ਦੇ ਰਹੀ ਹੈ।

=====

ਫਿਲਹਾਲ ਮੁਸਾਫ਼ਰ ਘੱਟ ਹੀ ਹਨ : ਇੰਸਪੈਕਟਰ

ਰੋਜ਼ਾਨਾ ਆਮਦਨ ਬਾਰੇ ਪੁੱਛਣ ਪਿੱਛੋਂ ਜਦੋਂ ਡਿਉਟੀ ਇੰਸਪੈਕਟਰ ਮਲਕੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਸਵਾਰੀ ਨਾ ਮਾਤਰ ਆ ਰਹੀ ਹੈ। ਬਾਹਰਲੇ ਰਾਜਾਂ ਵਿੱਚ ਵੀ ਬੱਸ ਸੇਵਾ ਸ਼ੁਰੂ ਨਹੀਂ ਹੋਈ। ਮਾਲੇਰਕੋਟਲਾ ਲਾਕਡਾਊਨ ਲੱਗਣ ਕਾਰਨ ਵੀ ਸਵਾਰੀ ਕਾਫ਼ੀ ਘਟ ਗਈ ਹੈ। ਚੰਡੀਗੜ੍ਹ ਵੀ ਬੱਸਾਂ ਨਹੀਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਆੳਂੁਦੇ ਦਿਨਾਂ 'ਚ ਸਵਾਰੀ ਵਧਣ ਦੀ ਸੰਭਾਵਨਾ ਹੈ।

---------