ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ

ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਕੋਵਿਡ 19 ਨੂੰ ਲੈ ਕੇ ਰੱਖਿਆ ਸੈਲੀਬੇ੍ਟ ਪੋ੍ਗਰਾਮ ਉਸ ਸਮੇਂ ਵਿਵਾਦਾਂ 'ਚ ਿਘਰ ਗਿਆ ਜਦੋਂ ਇਕ ਹਸਪਤਾਲ ਦੇ ਹੀ ਸੀਨੀਅਰ ਅਧਿਕਾਰੀ ਨੇ ਆਸ਼ਾ ਵਰਕਰਾਂ ਨੂੰ ਕੁਰਸੀਆਂ ਤੋਂ ਹੇਠਾਂ ਉਤਾਰਦਿਆ ਭੁੰਜੇ ਬੈਠਣ ਲਈ ਆਖ ਦਿੱਤਾ। ਗੁੱਸੇ 'ਚ ਆਈਆਂ ਸਮੁੱਚੀਆਂ ਆਸ਼ਾ ਵਰਕਰਾਂ ਨੇ ਸਮਾਗਮ ਦਾ ਪੂਰਨ ਬਾਈਕਾਟ ਕਰਕੇ ਹਸਪਤਾਲ ਦੇ ਗੇਟ ਅੱਗੇ ਧਰਨਾ ਲਾ ਕੇ ਐੱਸਐਮੱਓ ਤੇ ਬੀਈਈ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਦੱਸਣਯੋਗ ਹੈ ਕਿ ਸੀਐੱਚਸੀ ਸ਼ੇਰਪੁਰ ਵਿਖੇ ਐੱਸਐੱਮਓ ਡਾ. ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਪੂਰੇ ਭਾਰਤ ਅੰਦਰ 100 ਕੋਵਿਡ ਵੈਕਸੀਨੇਸ਼ਨ ਦਾ ਟੀਚਾ ਪੂਰਾ ਹੋਣ ਦੇ ਨੇੜੇ ਅਤੇ ਕੋਰੋਨਾ ਦੌਰਾਨ ਆਪਣੀਆਂ ਜਾਨਾਂ ਜੋਖ਼ਮ 'ਚ ਪਾ ਕੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੌਂਸਲਾ ਅਫਜਾਈ ਸਰਟੀਫਿਕੇਟ ਦੇਣ ਸੰਬੰਧੀ ਪੋ੍ਗਰਾਮ ਉਲੀਕਿਆ ਗਿਆ ਸੀ। ਜਿਸ 'ਚ ਜ਼ਿਲ੍ਹਾ ਟੀਕਾਕਰਨ ਅਫਸਰ ਸੰਗਰੂਰ ਡਾ. ਵਨੀਤਾ ਨਾਗਪਾਲ ਉਚੇਚੇ ਤੌਰ ਤੇ' ਪਹੁੰਚੇ ਸਨ। ਆਸ਼ਾ ਵਰਕਰ ਕਿਰਨਪਾਲ ਕੌਰ ਖੇੜੀ ਅਤੇ ਯੂਨੀਅਨ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਇੱਥੋਂ ਦੇ ਐਸਐਮਓ ਵੱਲੋਂ ਕੋਰੋਨਾ ਦੌਰਾਨ ਆਪਣੀਆਂ ਜਾਨਾਂ ਜੋਖ਼ਮ 'ਚ ਪਾ ਕੇ ਕੰਮ ਕਰ ਰਹੀਆਂ ਵੱਡੀ ਗਿਣਤੀ ਆਸ਼ਾ ਵਰਕਰਾਂ ਨੂੰ ਮਾਣ ਸਨਮਾਨ ਦੇਣ ਦੀ ਬਜਾਏ ਜਿੱਥੇ ਉਨਾਂ੍ਹ ਨੂੰ ਅੱਜ ਸਮਾਗਮ ਤੋਂ ਬਾਹਰ ਕੱਿਢਆ ਗਿਆ।

ਪ੍ਰਬੰਧਕਾਂ ਵੱਲੋਂ ਉੱਥੇ ਮਹਿਜ਼ ਤਿੰਨ ਆਸ਼ਾਂ ਨੂੰ ਹੌਂਸਲਾ ਅਫ਼ਜ਼ਾਈ ਸਰਟੀਫਿਕੇਟ ਦੇ ਕੇ ਖਾਨਾਪੂਰਤੀ ਕਰ ਦਿੱਤੀ। ਆਸ਼ਾਂ ਨੇ ਆਖਿਆ ਹੈ ਕਿ ਅੱਜ ਉਨਾਂ੍ਹ ਦੇ ਮਾਣ ਸਨਮਾਨ ਨੂੰ ਪੂਰੀ ਸੱਟ ਵੱਜੀ ਹੈ ਅਤੇ ਜਿੰਨੀ ਦੇਰ ਤੱਕ ਖ਼ੁਦ ਐੱਸਐੱਮਓ ਡਾ. ਕ੍ਰਿਪਾਲ ਸਿੰਘ ਮੁਆਫ਼ੀ ਨਹੀਂ ਮੰਗਦੇ ਉਨੀ ਦੇਰ ਤੱਕ ਉਹ ਚੁੱਪ ਨਹੀਂ ਬੈਠਣਗੀਆਂ। ਉਨਾਂ੍ਹ ਇਹ ਵੀ ਆਖਿਆ ਹੈ ਕਿ ਸੋਮਵਾਰ ਨੂੰ ਸਮੁੱਚੀਆਂ ਆਸ਼ਾ ਜਥੇਬੰਦੀ ਨਾਲ ਮੀਟਿੰਗ ਕਰਕੇ ਆਪਣੇ ਕੰਮ ਦਾ ਬਾਈਕਾਟ ਕਰਨਗੀਆਂ। ਇਸ ਮੌਕੇ ਬਲਵਿੰਦਰ ਕੌਰ ਸੁਪਰਵਾਈਜ਼ਰ, ਕੰਵਲਜੀਤ ਕੌਰ ਖੇੜੀ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਪਰਮਜੀਤ ਕੌਰ ਸ਼ੇਰਪੁਰ, ਕਮਲੇਸ਼ ਰਾਣੀ, ਜਗਜੀਤ ਕੌਰ ਅਤੇ ਸੁਖਜਿੰਦਰ ਕੌਰ ਤੋਂ ਇਲਾਵਾ ਹੋਰ ਵੀ ਆਸ਼ਾ ਵਰਕਰਜ਼ ਹਾਜ਼ਰ ਸਨ।

ਜਦੋਂ ਇਸ ਮਾਮਲੇ ਸਬੰਧੀ ਐੱਸਐੱਮਓ ਸ਼ੇਰਪੁਰ ਡਾ: ਕਿਰਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ੍ਹ ਆਖਿਆ ਹੈ ਕਿ ਹਸਪਤਾਲ ਦੀਆਂ ਆਸ਼ਾ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨਾਂ੍ਹ ਨੂੰ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਜੋ ਉਨਾਂ੍ਹ ਦਾ ਕੋਈ ਰੋਸਾ ਹੈ ਉਸ ਨੂੰ ਮੈਂ ਖ਼ੁਦ ਜਾ ਕੇ ਹੱਲ ਕਰਵਾਵਾਂਗਾ।

ਇਸ ਸੰਬੰਧੀ ਆਸ਼ਾ ਵਰਕਰ ਕਿਰਨਪਾਲ ਕੌਰ ਦਾ ਕਹਿਣਾ ਹੈ ਕਿ ਹਸਪਤਾਲ 'ਚ ਹੋਏ ਸਮਾਗਮ ਦੌਰਾਨ ਉਨਾਂ੍ਹ ਨੂੰ ਕੁਝ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਕੁਰਸੀਆਂ ਤੋਂ ਹੇਠਾਂ ਉਤਾਰ ਕੇ ਉਨਾਂ੍ਹ ਨੂੰ ਜ਼ਲੀਲ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਮਜਬੂਰਨ ਉਨਾਂ੍ਹ ਨੂੰ ਧਰਨਾ ਦੇਣਾ ਪਿਆ।