ਸਟਾਫ ਰਿਪੋਰਟਰ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ 1 ਕਿਲੋ ਭੁੱਕੀ ਚੂਰਾ ਪੋਸਤ ਤੇ ਡਰੱਗ ਮਨੀ ਇਕ ਵਿਅਕਤੀ ਨੂੰ ਐਕਟਿਵਾ ਸਕੂਟਰੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਸੱਤਪਾਲ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਪਿੰਡ ਛਾਪਾ ਵਿਖੇ ਨਾਕਾਬੰਦੀ ਦੌਰਾਨ ਅਨਾਇਤ ਖਾਨ ਵਾਸੀ ਕੰਗਣਵਾਲ ਨੂੰ ਐਕਟਿਵਾ ਸਕੂਟਰੀ ਨੰਬਰ-ਪੀਬੀ-07-ਬੀਏ-6557 ਸਮੇਤ ਰੋਕ ਕੇ ਤਲਾਸੀ ਕਰਨ ੳਸ ਕੋਲੋਂ 1 ਕਿਲੋ ਭੁੱਕੀ ਚੂਰਾ ਪੋਸਤ ਤੇ 7800 ਰੁਪਏ ਡਰੱਗ ਮਨੀ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ।