ਬੂਟਾ ਸਿੰਘ ਚੌਹਾਨ, ਸੰਗਰੂਰ : ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਅਸ਼ੋਕ ਗਹਿਲੋਤ ਵੱਲੋਂ ਜਾਰੀ ਕੀਤੀ ਗਈ ਅੱਜ ਬਾਅਦ ਦੁਪਹਿਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿਚ ਭਗਵੰਤ ਪਾਲ ਸਿੰਘ ਅੰਮ੍ਰਿਤਸਰ ਰੂਰਲ, ਜਤਿੰਦਰ ਕੌਰ ਸੋਨੀਆ ਅੰਮ੍ਰਿਤਸਰ ਅਰਬਨ, ਗੁਲਜਾਰ ਮਸ਼ੀਹ ਗੁਰਦਾਸਪੁਰ, ਸੰਜੀਵ ਬੈਂਸ ਪਠਾਨਕੋਟ, ਕੁਲਦੀਪ ਕੁਮਾਰ ਨੰਦਾ ਹੁਸ਼ਿਆਰਪੁਰ, ਪ੍ਰੇਮ ਚੰਦ ਭੀਮਾ ਨਵਾਂ ਸ਼ਹਿਰ, ਕੇਕੇ ਮਲਹੋਤਰਾ ਪਟਿਆਲਾ ਅਰਬਨ, ਗੁਰਦੀਪ ਸਿੰਘ ਪਟਿਆਲਾ ਰੂਰਲ, ਬਲਵੀਰ ਰਾਣੀ ਸੋਢੀ ਕਪੂਰਥਲਾ, ਕਰਮਜੀਤ ਸਿੰਘ ਗਾਲਿਬ ਲੁਧਿਆਣਾ ਰੂਰਲ, ਅਸ਼ਵਨੀ ਸ਼ਰਮਾ ਲੁਧਿਆਣਾ ਅਰਬਨ, ਦੀਪਿੰਦਰ ਸਿੰਘ ਢਿੱਲੋਂ ਮੋਹਾਲੀ, ਸੁਖਦੀਪ ਸਿੰਘ ਖੰਨਾ, ਰੂਪੀ ਕੌਰ ਬਰਨਾਲਾ, ਰਜਿੰਦਰ ਸਿੰਘ ਰਾਜਾ ਸੰਗਰੂਰ, ਮਨਜੋਤ ਮੰਜੂ ਬਾਲਾ ਬਾਂਸਲ ਮਾਨਸਾ, ਅਰੁਣ ਵਰਧਨ ਬਠਿੰਡਾ ਅਰਬਨ, ਖੁਸ਼ਬਾਜ ਸਿੰਘ ਜਟਾਨਾ ਬਠਿੰਡਾ ਰੂਰਲ,ਅਜੈਪਾਲ ਸਿੰਘ ਸੰਧੂ ਫਰੀਦਕੋਟ, ਮਨਜੀਤ ਸਿੰਘ ਤਰਨਤਾਰਨ, ਹਰਚਰਨ ਸਿੰਘ ਬਰਾੜ ਮੁਕਤਸਰ, ਮਹੇਸ਼ਇੰਦਰ ਸਿੰਘ ਮੋਗਾ, ਰੰਜਮ ਕੁਮਾਰ ਫਾਜ਼ਿਲਕਾ, ਬਰਿੰਦਰ ਸਿੰਘ ਢਿੱਲੋਂ ਰੋਪੜ, ਬਲਦੇਵ ਸਿੰਘ ਜਲੰਧਰ ਅਰਬਨ, ਸੁਖਵਿੰਦਰ ਸਿੰਘ ਲਾਲੀ ਜਲੰਦਰ ਅਰਬਨ ਅਤੇ ਸਭਾਸ਼ ਸੂਦ ਨੂੰ ਫਤਿਹਗੜ੍ਹ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।