ਬੂਟਾ ਸਿੰਘ ਚੌਹਾਨ, ਸੰਗਰੂਰ :

ਬਲੱਡ ਡੋਨਰਜ ਵੈੱਲਫੇਅਰ ਸੁਸਾਇਟੀ ਸੰਗਰੂਰ ਵੱਲੋਂ ਸੰਸਥਾ ਦੀ ਵੈਬਸਾਈਟ ਨੂੰ ਸਮਰਪਿਤ ਮਹਿਕ ਹਾਲ ਦੇ ਸਹਿਯੋਗ ਨਾਲ ਗੁਰੂ ਨਾਨਕ ਕਲੋਨੀ ਸੰਗਰੂਰ ਵਿਖੇ ਸੁਸਾਇਟੀ ਮੈਂਬਰਾਂ ਦੇ ਸਨਮਾਨ ਵਿੱਚ ਅਤੇ ਸਟੇਸ਼ਨਰੀ ਵੰਡ ਸਮਾਰੋਹ ਕੀਤਾ ਗਿਆ। ਜਿਸ ਦੀ ਅਗਵਾਈ ਸੰਸਥਾ ਸੁਪਰੀਮੋ ਜਗਦੀਸ਼ ਗਰਗ, ਭੁਪਿੰਦਰ ਕੌਰ, ਪੰਕਜ ਕੁਮਾਰ, ਜਵਾਹਰ ਲਾਲ, ਨਵੀਨ ਕੁਮਾਰ ਜੋਹਰ, ਲਖਵਿੰਦਰ ਸਿੰਘ ਸੁਪਰਡੈਂਟ, ਭਵੇਸ਼ ਬਾਂਸਲ, ਸਿਧਾਰਥ ਸਿੰਘ ਏ.ਈ. ਆਦਿ ਨੇ ਕੀਤੀ।

ਸਮਾਗਮ ਦੇ ਮੱੁਖ ਮਹਿਮਾਨ ਡਾ. ਸੁਖਵਿੰਦਰਜੀਤ ਸਿੰਘ ਜ਼ਿਲ੍ਹਾ ਹੈਲਥ ਅਫ਼ਸਰ ਸੰਗਰੂਰ ਸਨ ਤੇੇ ਪ੍ਰਧਾਨਗੀ ਚਤਰ ਕੁਮਾਰ ਗੋਇਲ ਮਨੇਜਰ ਐਫ.ਸੀ.ਆਈ, ਤੇ ਮਹੰਤ ਪੰਕਜ ਬਾਵਾ ਸ਼ਹਿਰੀ ਪ੍ਰਧਾਨ ਵਿਸ਼ਵ ਹਿੰਦੂ ਪਰਿਸਦ ਨੇ ਕੀਤੀ। ਸਮਾਰੋਹ ਨੂੰ ਸਫ਼ਲ ਕਰਨ ਲਈ ਸੁਖਦੀਪ ਕੌਰ ਪਿ੍ਰੰਸੀਪਲ ਮਸਤੂਆਣਾ, ਭੁਪਿੰਦਰ ਕੌਰ ਪਟਵਾਰੀ ਪਹੰੁਚੇ।

ਇਸ ਮੌਕੇੇ ਗਰਗ ਨੇ ਖ਼ੂਨਦਾਨ, ਅੱਖਾਂ ਦਾਨ, ਪੂਰਾ ਸਰੀਰ ਦਾਨ ਦੀ ਮਹੱਤਤਾ ਬਾਰੇ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਲੋਕਾਂ ਨੂੰ ਪ੍ਰਰੇਰਿਤ ਕਰ ਕੇ ਖ਼ੂਨ ਦੀ ਘਾਟ ਨੂੰ ਪੂਰਾ ਕਰਨਾ ਹੈ। ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜ ਨਿਰੰਤਰ ਜਾਰੀ ਰਹਿਣਗੇ।

ਸਮਾਰੋਹ ਦੌਰਾਨ ਆਏ ਪੰਤਵੰਤੇ ਸੱਜਣਾਂ ਨੇ ਕਿਹਾ ਕਿ ਖ਼ੂਨ-ਦਾਨ,ਸਭ ਤੋਂ ਉੱਤਮ-ਦਾਨ ਹੈ ਜੋ ਕਿਸੇ ਮਰੀਜ਼ ਨੂੰ ਮਰਨ ਤੋ ਬਚਾਅ ਸਕਦਾ ਹੈ। ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਲੋੜ ਹੈ ਜੋ ਲੋਕਾਂ ਦੀ ਸੇਵਾ ਕਰਨ ਤੇ ਉਨ੍ਹਾਂ ਨੇ ਸ੍ਰੀ ਗਰਗ ਤੇ ਸਮੁੱਚੀ ਟੀਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਅੰਤ ਵਿੱਚ ਆਏ ਮਹਿਮਾਨਾਂ ਅਤੇ ਸੰਸਥਾ ਦੇ ਮੈਂਬਰਾਂ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।