ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

13ਵੇਂ ਨਾਨਕਸਰ ਠਾਠ ਕਸਬਾ ਮਹਿਲ ਕਲਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦੇ ਆਗਮਨ ਦਿਵਸ 'ਤੇ ਧੰਨ ਧੰਨ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ 55ਵਾਂ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠਾਂ ਦੇ ਭੋਗ ਦੀ ਅਰਦਾਸ ਮਹੰਤ ਗੁਰਪ੍ਰਰੀਤ ਨਾਨਕਸਰ ਮਹਿਲ ਕਲਾਂ ਨੇ ਕੀਤੀ। ਇਸ ਮੌਕੇ ਸੰਤ ਬਾਬਾ ਜੋਗਾ ਸਿੰਘ ਜੀ ਪਾਣੀਪਤ ਕਰਨਾਲ ਵਾਲਿਆ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸਾਦਗੀ ਭਰੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਲੱਖਾ ਪ੍ਰਰਾਣੀਆਂ ਨੂੰ ਅੰਮਿ੍ਤ ਛਕਾ ਕੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਨਾਲ ਜੋੜਿਆ ਅੱਜ ਸਾਨੂੰ ਅਜਿਹੇ ਸੰਤਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰਰੇਰਨਾ ਲੈ ਕੇ ਕਿਰਤ ਕਰੋ ਨਾਮ ਜਪੋ ਸਿੰਘ ਸਜੋ ਦੀ ਵਿਚਾਰਧਾਰਾ ਨਾਲ ਜੋੜਨ ਦੀ ਅਪੀਲ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੰਤ ਸਮਾਗਮ ਦੀ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਨੂੰ ਅਜਿਹੇ ਧਾਰਮਿਕ ਸਮਾਗਮਾਂ ਤੋਂ ਪ੍ਰਰੇਰਨਾ ਲੈ ਕੇ ਆਪਸੀ ਸਾਂਝ ਕਾਇਮ ਕਰਕੇ ਪਿੰਡ ਪੱਧਰ 'ਤੇ ਮਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਨਾਨਕਸਰ ਮਹਿਲ ਕਲਾ, ਸੰਤ ਬਾਬਾ ਸਰਦਾਰਾ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਬਲਦੇਵ ਸਿੰਘ ਲੁਧਿਆਣਾ ਆਦਿ ਰਾਗੀ ਜੱਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਬਾਬਾ ਗੁਰਦੀਪ ਸਿੰਘ, ਬਾਬਾ ਬਲਵੀਰ ਸਿੰਘ ਘੋਨਾ, ਭਾਈ ਜਸਵਿੰਦਰ ਸਿੰਘ ਲਾਡੀ, ਗੁਰਪ੍ਰਰੀਤ ਸਿੰਘ ਗੋਪੀ, ਸ਼੍ਰੋਮਣੀ ਅਕਾਲੀ ਦਲ ਬ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਬਲੋਰ ਸਿੰਘ ਤੋਤੀ ਮਹਿਲ ਕਲਾਂ, ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ, ਹਰਭਜਨ ਸਿੰਘ ਮਹਿਲ ਕਲਾਂ ਸੋਢੇ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਭਾਈ ਕਰਮ ਸਿੰਘ, ਰਾਗੀ ਜਗਸੀਰ ਸਿੰਘ ਮਹਿਲ ਕਲਾਂ, ਕਾਗਰਸੀ ਆਗੂ ਸਰਬਜੀਤ ਸਿੰਘ ਸਰਬੀ, ਗੁਰਦੀਪ ਸਿੰਘ ਟੀਵਾਣਾ, ਬਾਬਾ ਬਲਵਿੰਦਰ ਸਿੰਘ ਗੰਥੀ, ਯੂਥ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਕਲੱਬ ਪ੍ਰਧਾਨ ਵਰਿੰਦਰ ਸਿੰਘ ਟੀਵਾਣਾ, ਅਮਰਜੀਤ ਸਿੰਘ ਬੱਸੀਆ ਵਾਲੇ, ਭੋਲਾ ਸਿੰਘ ਸਹੌਰ, ਅਜੈਬ ਸਿੰਘ ਤੇ ਜੱਸੀ ਭੰਮੀਪੁਰਾ, ਭਾਈ ਜਗਰਾਜ ਸਿੰਘ ਧਨੌਲਾ, ਅਮਰਜੀਤ ਸਿੰਘ, ਜਗਸੀਰ ਸਿੰਘ ਸੀਰਾ, ਆਦਿ ਸੇਵਾਦਾਰ ਹਾਜ਼ਰ ਸਨ।