ਦਰਸ਼ਨ ਸਿੰਘ ਚੌਹਾਨ, ਸੁਨਾਮ : ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਅਜੋਕੀ ਪੀੜ੍ਹੀ ਨੂੰ ਮਾਤ ਭਾਸ਼ਾ ਪ੍ਰਤੀ ਚੇਤੰਨ ਕਰਨ ਲਈ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਵਿਖੇ ਸਕੂਲ ਇੰਚਾਰਜ ਸ਼ੀਲਾ ਰਾਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਭਾਸ਼ਨ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਸਕੂਲ ਵਿੱਚ ਤਾਇਨਾਤ ਪੰਜਾਬੀ ਮਾਸਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਕਾਬਿਲਆਂ ਦਾ ਉਦੇਸ਼ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਲਿਖਣ, ਸਿੱਖਣ ਅਤੇ ਪੜਨ ਲਈ ਚੇਤੰਨ ਕਰਨਾ ਹੈ।ਉੱਨਾਂ੍ਹ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਅੰਦਰ ਅੰਗਰੇਜ਼ੀ ਤੋਂ ਮਾਤ ਭਾਸ਼ਾ ਵੀ ਇਨਸਾਨ ਦੀ ਤਰੱਕੀ ਵਿੱਚ ਸਹਾਈ ਹੁੰਦੀ ਹੈ। ਇਨਸਾਨ ਆਪਣੇ ਪਿਛੋਕੜ ਅਤੇ ਸੱਭਿਆਚਾਰ ਤੋਂ ਜਾਣੂੰ ਹੁੰਦਾ ਹੈ।ਇਸ ਮੌਕੇ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਕੂਲ ਦੀ ਇੰਚਾਰਜ ਸ਼ੀਲਾ ਰਾਣੀ ਵੱਲੋਂ ਇਨਾਮ ਦੇਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਰੀਤੂ ਬਾਲਾ,ਸੁਮਨ ਰਾਣੀ,ਰਾਜਿੰਦਰ ਕੌਰ ਅਤੇ ਸਾਕਸ਼ੀ ਗੁਪਤਾ ਹਾਜ਼ਰ ਸਨ।