ਪਵਿੱਤਰ ਸਿੰਘ, ਅਮਰਗੜ੍ਹ :

ਗੁਰਦੁਆਰਾ ਨਾਨਕਸਰ ਸਾਹਿਬ ਮੰਨਵੀਂ ਵਿਖੇ ਗੁਰੂ ਨਾਨਕ ਦੇਵ ਕੀਰਤਨ ਅਕੈਡਮੀ ਸ਼ੁਰੂ ਕੀਤੀ ਗਈ, ਜਿਸ 'ਚ ਗੁਰੂ ਗੰ੍ਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ 61 ਬੱਚਿਆਂ ਨੇ ਕੀਰਤਨ ਵਿੱਦਿਆ ਗ੍ਹਿਣ ਕਰਨੀ ਦੀ ਸ਼ੁਰੂਆਤ ਕੀਤੀ। ਕੀਰਤਨ ਅਕੈਡਮੀ 'ਚ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਭਾਈ ਗਗਨਦੀਪ ਸਿੰਘ ਅਮਰਗੜ੍ਹ ਵਾਲਿਆਂ ਨੇ ਦੱਸਿਆ ਕਿ ਅੱਜ ਜਿਸ ਕੁਰਾਹੇ ਸਮਾਜ ਜਾ ਰਿਹਾ ਹੈ, ਨਸ਼ੇ ਵੱਧ ਰਹੇ ਹਨ, ਲੁੱਟਾਂ-ਖੋਹਾਂ ਹੋ ਰਹੀਆਂ ਹਨ, ਮਾਪਿਆਂ ਦਾ ਸਤਿਕਾਰ ਬੱਚੇ ਨਹੀਂ ਕਰਦੇ, ਮੋਬਾਈਲਾਂ ਦੀ ਕੁਚੱਜੀ ਵਰਤੋਂ ਆਦਿ ਸਮੱਸਿਆਵਾਂ ਨਾਲ ਸਾਡਾ ਸਮਾਜ ਜੂਝ ਰਿਹਾ ਹੈ, ਇਸ ਸਮੁੱਚੇ ਵਰਤਾਰੇ ਨੂੰ ਰੋਕਣ ਦਾ ਇੱਕੋ-ਇੱਕ ਉਪਾਅ ਹੈ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਵਿੱਦਿਆ ਦੇ ਨਾਲ-ਨਾਲ ਗੁਰਬਾਣੀ ਸੰਥਿਆ, ਸਿੱਖ ਇਤਿਹਾਸਕ, ਗੱਤਕਾ ਅਤੇ ਦਸਤਾਰ ਕੈਂਪ ਲਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਬੱਚਿਆਂ 'ਚ ਸੇਵਾ ਭਾਵਨਾ ਦਾ ਬੀਜ ਬੀਜਣ ਲਈ ਹਫ਼ਤੇ 'ਚ ਇੱਕ ਦਿਨ ਸੇਵਾ ਕਰਨ ਲਈ ਵੀ ਰੱਖਿਆ ਗਿਆ। ਇਸ ਵਿਸ਼ੇਸ਼ ਉਪਰਾਲੇ 'ਚ ਸਾਧੂ ਸਿੰਘ, ਇੱਕਬਾਲ ਸਿੰਘ, ਹਰਵਿੰਦਰ ਸਿੰਘ, ਪਿਆਰਾ ਸਿੰਘ, ਕਰਮਜੀਤ ਸਿੰਘ ਅਤੇ ਸਹਿਜਪ੍ਰਰੀਤ ਸਿੰਘ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।