ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਵਿਸ਼ਵਕਰਮਾ ਕਾਲਜ਼ ਫਾਰ ਗਰਲਜ਼ ਅੰਦਰ ਕਿਸਾਨਾਂ ਦੀ ਵੱਡੀ ਜਿੱਤ ਦੀ ਖ਼ੁਸ਼ੀ 'ਚ ਕਾਲਜ਼ ਅੰਦਰ ਵਿਦਿਆਰਥਣਾਂ ਅਤੇ ਸਟਾਫ਼ ਨੇ ਮਿਲ ਕੇ ਜਸ਼ਨ ਮਨਾਇਆ। ਲੜਕੀਆਂ ਨੇ ਗਿੱਧਾ ਪਾਇਆ ਅਤੇ ਬੋਲੀਆਂ 'ਚ ਕਿਸਾਨਾਂ ਦੀ ਗੱਲ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਰਵਈਏ ਬਾਰੇ ਵੀ ਜਿਕਰ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਅਤੇ ਪਾਰਲੀਮੈਂਟ 'ਚ ਸਵਿਧਾਨਕ ਪ੍ਰਰੀਕਿਆ ਪੂਰੀ ਹੋਣ 'ਤੇ ਖ਼ੁਸ਼ੀ ਮਨਾਈ ਅਤੇ ਕਿਸਾਨਾਂ ਦੇ ਸੰਘਰਸ਼ ਅਤੇ ਏਕੇ ਨੂੰ ਯਾਦ ਕਰਦੇ ਹੋਏ ਇਸ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜ਼ਲੀ ਵੀ ਦਿੱਤੀ ਗਈ। ਪਿੰ੍ਸੀਪਲ ਡਾ. ਅਵਤਾਰ ਸਿੰਘ ਢੀਂਡਸਾ ਅਤੇ ਪੋ੍ਫੈਸਰ ਜਸਵੀਰ ਕੌਰ ਸ਼ੇਰਗਿਲ ਨੇ ਕਿਹਾ ਕਿ ਲੜਕੀਆਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਖ਼ੁਸ਼ੀ ਨੂੰ ਗਿੱਧਾ ਅਤੇ ਭੰਗੜਾ ਪਾ ਕੇ ਦੁਗਣਾ ਕੀਤਾ ਗਿਆ। ਇਸ ਨਾਲ ਪੰਜਾਬ ਦੇ ਸੰਘਰਸ਼ੀ ਯੋਧੀਆਂ ਦੀ ਜਿੱਤ ਹੋਈ ਦੱਸਿਆ ਗਿਆ ਹੈ।