ਪੱਤਰ ਪ੍ਰਰੇਰਕ, ਚੀਮਾ ਮੰਡੀ : ਸੁਨਾਮ ਊਧਮ ਸਿੰਘ ਵਾਲਾ ਦੇ ਟਿੱਬੀ ਰੋਡ ਵਿਖੇ ਰਹਿਣ ਵਾਲੇ ਰਣਦੀਪ ਸਿੰਘ ਦੇ ਪੁੱਤਰ ਏਕਮਜੋਤ ਸਿੰਘ (13 ਸਾਲ) ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਸਮਾਜ ਸੇਵੀ ਮਲਕੀਤ ਸਿੰਘ ਥਿੰਦ ਨੇ ਦੱਸਿਆ ਕਿ ਏਕਮਜੋਤ ਸਿੰਘ ਚੌਥੀ ਜਮਾਤ ਦਾ ਵਿਦਿਆਰਥੀ ਸੀ ਤੇ ਰਾਤ ਸਮੇਂ ਸਹੀ ਸਲਾਮਤ ਘਰ ਵਿਖੇ ਸੁੱਤਾ ਸੀ। ਉਸ ਨੂੰ ਅਚਾਨਕ ਪਏ ਦਿਲ ਦੇ ਦੌਰੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਸੁਨਾਮ ਉਧਮ ਸਿੰਘ ਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨਿਆ ਗਿਆ।