ਯੋਗੇਸ਼ ਸ਼ਰਮਾ, ਭਦੌੜ : ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਤੇ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਬਰਨਾਲਾ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਸਿਹਤ ਅਫਸਰ ( ਡੀਐੱਚਓ) ਰਾਜ ਕੁਮਾਰ ਦੀ ਨਿਗਰਾਨੀ ਹੇਠ ਕਸਬਾ ਭਦੌੜ ਵਿਖੇ ਵੱਖ-ਵੱਖ ਥਾਈ ਖਾਣ-ਪੀਣ ਵਾਲੀਆਂ ਚੀਜ਼ਾ ਰਸਗੁੱਲਾ, ਗੁਲਾਬ ਜਾਮੁਣ, ਸੋਨ ਪਾਪੜੀ, ਦੇਸੀ ਿਘਉ, ਤੇ ਸਰੌ ਦੇ ਤੇਲ ਦੇ ਪੰਜ ਸੈਂਪਲ ਭਰੇ ਗਏ।

ਇਸ ਮੌਕੇ ਡੀਐੱਚਓ ਰਾਜ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਤੇ ਸਿਵਲ ਸਰਜ਼ਨ ਡਾ: ਜੁਗਲ ਕਿਸ਼ੋਰ ਦੀਆਂ ਸਖ਼ਤ ਹਦਾਇਤਾਂ ਅਨਸਾਰ ਅਸੀਂ ਕਸਬਾ ਭਦੌੜ ਵਿਖੇ ਸੈਂਪਲ ਭਰਨ ਲਈ ਆਏ ਸੀ ਤੇ ਅਸੀਂ ਵੱਖੋ- ਵੱਖਰੀ ਜਗ੍ਹਾ ਤੋਂ ਰਸਗੁੱਲਾ, ਗੁਲਾਬ ਜਾਮੁਣ, ਸੋਨ ਪਾਪੜੀ, ਦੇਸੀ ਿਘਉ ਤੇ ਤੇਸ ਦੇ ਪੰਜ ਸੈਂਪਲ ਭਰੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਜਾਰੀ ਰਹੇਗੀ ਤੇ ਕਿਸੇ ਵੀ ਮਿਲਾਵਟ ਖੋਰ, ਤੇ ਘਟੀਆਂ ਕਿਸਮ ਦੀਆਂ, ਡੇਟ ਲੰਘੀ ਹੋਈਆਂ ਚੀਜ਼ਾਂ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।