ਬੂਟਾ ਸਿੰਘ ਚੌਹਾਨ, ਸੰਗਰੂਰ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਮੰਡਲ ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਮੂਹ ਭਾਜਪਾ ਯੂਥ ਵਰਕਰਾਂ ਤੇ ਭਾਜਪਾ ਵੱਲੋਂ ਸਰਕਾਰੀ ਰਣਬੀਰ ਕਾਲਜ ਦੇ ਗਰਾਊਂਡ ਦੀ ਸਫ਼ਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਗਰਾਊਂਡ ਵਿਚ ਖਿਡਾਰੀਆਂ ਨੂੰ ਵੱਡੇ ਪੱਧਰ 'ਤੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਭਾਜਪਾ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਅਸੀਂ ਇਸ ਦਿਨ ਦੀ ਖੁਸ਼ੀ ਨੂੰ ਮਨਾਉਣ ਲਈ ਸਰਕਾਰੀ ਰਣਬੀਰ ਕਾਲਜ ਦੇ ਗਰਾਊਂਡ ਦੀ ਸਫ਼ਾਈ ਕਰਨ ਦੀ ਯੋਜਨਾ ਬਣਾਈ। ਭਾਜਪਾ ਵਰਕਰਾਂ ਵੱਲੋਂ ਕੁਝ ਹੀ ਸਮੇਂ ਵਿੱਚ ਸਾਰੇ ਗਰਾਊਂਡ ਦੀ ਸਫ਼ਾਈ ਕਰ ਕੇ ਉਸ ਨੂੰ ਖੇਡਣ ਯੋਗ ਬਣਾਇਆ। ਦਿਓਲ ਨੇ ਕਿਹਾ ਕਿ ਸਾਨੂੰ ਆਪਣੇ ਲੀਡਰਾਂ ਦੇ ਜਨਮ ਦਿਨ ਮਨੁੱਖਤਾ ਭਲਾਈ ਦੇ ਕੰਮ ਕਰਕੇ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਸਤਵੰਤ ਸਿੰਘ ਪੂਨੀਆ ਸੀਨੀਅਰ ਭਾਜਪਾ ਆਗੂ, ਜਤਿੰਦਰ ਕਾਲੜਾ, ਪ੍ਰਰੋਫੈਸਰ ਤਨਵੀਰ, ਕੈਪਟਨ ਰਾਮ ਸਿੰਘ, ਐਸ.ਐਲ. ਚਾਵਲਾ, ਲੱਛਮੀ ਦੇਵੀ, ਯੁਵਾ ਮੋਰਚਾ ਮੰਡਲ ਸੰਗਰੂਰ ਦੇ ਪ੍ਰਧਾਨ ਕੋਮਲਦੀਪ ਜੋਸ਼ੀ, ਬੱਗਾ ਖਹਿਰਾ ਅਤੇ ਰਾਜਵੀਰ ਸਿੰਘ ਖਹਿਰਾ ਵੀ ਹਾਜ਼ਰ ਸਨ।