ਬੂਟਾ ਸਿੰਘ ਚੌਹਾਨ, ਸੰਗਰੂਰ :

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜਥੇਬੰਦਕ ਵਿਭਾਗ ਦੇ ਮੁਖੀ ਮਾਸਟਰ ਪਰਮਵੇਦ ਦੀ ਪ੫ਧਾਨਗੀ ਹੇਠ ਸੰਗਰੂਰ ਵਿਖੇ ਹੋਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਮੁਖੀ ਪ੫ਗਟ ਸਿੰਘ ਬਾਲੀਆਂ ਅਤੇ ਤਰਕਸ਼ੀਲ ਆਗੂ ਸੁਰਜੀਤ ਸਿੰਘ ਭੱਠਲ ਨੇ ਦੱਸਿਆ ਕਿ ਮੀਟਿੰਗ ਵਿਚ ਕੀਤੇ ਕੰਮਾਂ ਖਾਸ ਕਰਕੇ ਪਰਖ ਪ੍ਰੀਖਿਆ-2018 ਅਤੇ ਦਸੰਬਰ ਮਹੀਨੇ ਕਰਵਾਏ ਸੈਮੀਨਾਰ ਦੀ ਸਮੀਖਿਆ ਕੀਤੀ ਗਈ ਅਤੇ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਕਰਵਾਏ ਜਾਣ ਦੇ ਪ੫ੋਗਰਾਮਾਂ ਦੀ ਯੋਜਨਾ ਬਣਾਈ ਗਈ। ਵਿੱਦਿਅਕ ਅਤੇ ਸਿਹਤ ਸੰਸਥਾਵਾਂ 'ਚ ਤਰਕਸ਼ੀਲ ਪ੫ੋਗਰਾਮ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੫ਸ਼ਾਸਨ ਤੇ ਪੰਜਾਬ ਸਰਕਾਰ ਤੋਂ ਗੈਰ-ਉਪਜਾਊ, ਗੈਰ-ਵਿਗਿਆਨਕ, ਗੈਰ-ਸੰਵਿਧਾਨਕ, ਪ੫ਚਾਰ ਤੇ ਪਾਬੰਦੀ ਦੀ ਮੰਗ ਕੀਤੀ ਗਈ। ਉਸ ਮੌਕੇ ਪਰਖ-ਪ੫ੀਖਿਆ 2018 'ਚ ਮੱਲਾਂ ਮਾਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਬੱਚਿਆਂ ਨੂੰ ਉਸਾਰੂ ਸਾਹਿਤ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅਖੀਰ ਵਿਚ ਤਰਕਸ਼ੀਲ ਕੈਲੰਡਰ 2019 ਰਿਲੀਜ਼ ਕੀਤਾ ਗਿਆ।

ਇਸ ਮੌਕੇ ਸਵਰਨਜੀਤ ਸਿੰਘ, ਲੈਕਚਰਾਰ ਕਿ੫ਸ਼ਨ ਸਿੰਘ, ਚਮਕੌਰ ਸਿੰਘ ਮਹਿਲਾਂ, ਚਮਕੌਰ ਸਿੰਘ ਘਰਾਚੋਂ, ਸੁਰਜੀਤ ਸਿੰਘ ਭੱਠਲ, ਪ੫ਗਟ ਸਿੰਘ, ਗੁਰਦੀਪ ਸਿੰਘ ਲਹਿਰਾ, ਧਰਮਵੀਰ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਮਨਧੀਰ ਸਿੰਘ, ਰਮੇਸ਼ ਕੁਮਾਰ ਅਤੇ ਹਰਕੇਸ਼ ਸਿੰਘ ਵੀ ਹਾਜ਼ਰ ਸਨ।