ਅਸ਼ਵਨੀ ਸੋਢੀ, ਮਾਲੇਰਕੋਟਲਾ : ਪੰਜਾਬ ਰੈਡੀਕਲ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਕਾਲਜ ਵਿਖੇ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਐੱਨਪੀਆਰ ਦੇ ਖ਼ਿਲਾਫ਼ ਸਿੱਖਿਅਤ ਕਰਦਾ ਨੁੱਕੜ ਨਾਟਕ ਰੈੱਡ ਆਰਟਸ ਪੰਜਾਬ ਦੀ ਟੀਮ ਦੁਆਰਾ ਨਾਟਕ 'ਵਹਿੰਗੀ' ਖੇਡਿਆ ਗਿਆ।

ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸਪਿੰਦਰ ਜਿੰਮੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜੀਵਨ ਜੋਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਹਾਕਮ ਸਰਕਾਰ ਫਾਸੀਵਾਦੀ ਨੀਤੀਆਂ ਉੱਪਰ ਚੱਲਦਿਆਂ ਹੋਇਆਂ ਲੋਕਾਂ ਨੂੰ ਦਬਾ ਰਹੀ ਹੈ। ਜਿੱਥੇ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ, ਉੱਥੇ ਲੋਕਾਂ ਨੂੰ ਧਰਮਾਂ ਦੇ ਨਾਂ ਉਪਰ ਨਵੇਂ ਨਵੇਂ ਕਾਨੂੰਨ ਬਣਾ ਕੇ ਉਲਝਾਇਆ ਜਾ ਰਿਹਾ ਹੈ। ਮੋਦੀ ਸਰਕਾਰ ਸ਼ਰੇਆਮ ਇਹ ਐਲਾਨ ਕਰਦੀ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਇੱਕ ਬੋਲੀ-ਇੱਕ ਸੱਭਿਆਚਾਰ-ਇੱਕ ਰਾਸ਼ਟਰ ਦਾ ਨਾਅਰਾ ਲਾ ਕੇ ਭਾਰਤ ਅੰਦਰ ਭਿੰਨ ਭਿੰਨ ਕੌਮਾਂ, ਬੋਲੀਆਂ ਬੋਲਣ ਵਾਲੇ ਅਲੱਗ-ਅਲੱਗ ਸੱਭਿਆਚਾਰਾਂ ਵਾਲੇ ਲੋਕਾਂ ਉੱਪਰ ਹਮਲਾ ਕਰ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਵੀ ਇਸੇ ਕੜੀ ਵਜੋਂ ਹੈ, ਜੋ ਸੰਵਿਧਾਨ ਨੂੰ ਿਛੱਕੇ ਟੰਗ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਨੀਅਨ ਵੱਲੋਂ ਇਸਦੀ ਸਖ਼ਤ ਨਿਖੇਧੀ ਕਰਦੇ ਹਾਂ।