ਅਸ਼ਵਨੀ ਸੋਢੀ, ਮਾਲੇਰਕੋਟਲਾ : ਰੋਟਰੀ ਕਲੱਬ ਮਾਲੇਰਕੋਟਲਾ ਮਿਡ ਟਾਊਨ ਵੱਲੋਂ ਪ੍ਰਧਾਨ ਮਦਨ ਮੋਹਨ ਅਨੇਜਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਕਾਲਜ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਵਿਚ ਮਹਿਮਾਨ ਵਜੋਂ ਕਾਲਜ ਦੇ ਪਿ੍ਰੰਸੀਪਲ ਡਾ: ਪ੍ਰਵੀਨ ਸ਼ਰਮਾ, ਵਾਈਸ ਪਿ੍ਰੰਸੀਪਲ ਇਰਫਾਨ ਫਾਰੂਕੀ ਅਤੇ ਡੀਸੀਬੀ ਬੈਂਕ ਮੈਨੇਜਰ ਦੀਪਕ ਛਾਬੜਾ ਪਹੁੰਚੇ। ਕੈਂਪ ਦੌਰਾਨ ਪ੍ਰਵੀਨ ਸ਼ਰਮਾ, ਵਾਈਸ ਪਿ੍ਰੰਸੀਪਲ ਇਰਫ਼ਾਨ ਫਾਰੂਕੀ ਤੇ ਮੈਨੇਜਰ ਦੀਪਕ ਛਾਬੜਾ ਨੇ ਵੀ ਖ਼ੂੁਨ ਦਾਨ ਨੂੰ ਸਭ ਨਾਲੋਂ ਵੱਡਾ ਦਾਨ ਦੱਸਿਆ। ਪ੍ਰਰਾਜੈਕਟ ਚੈਅਰਮੇਨ ਵਿਨੋਦ ਜੈਨ ਅਤੇ ਕੈਂਪ ਇੰਚਾਰਜ ਸੁਖਪਾਲ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਸਥਾਨਕ ਸਰਕਾਰੀ ਹਸਪਤਾਲ ਦੀ ਟੀਮ ਵਲੋਂ 53 ਯੂਨੀਟ ਖ਼ੂੁਨ ਇਕੱਠਾ ਕੀਤਾ ਗਿਆ। ਕੈਂਪ ਦੌਰਾਨ ਸੱਤਪਾਲ ਗਰਗ ਏ.ਜੀ, ਸਾਬਕਾ ਪ੍ਰਧਾਨ ਰੋਟਰੀ ਕਲੱਬ ਮਿਡ ਟਾਊਨ ਮਹਿੰਦਰ ਸਿੰਘ ਪਰੂਥੀ, ਹੰਸ ਰਾਜ ਡੁਡੇਜਾ, ਯਸ਼ਪਾਲ ਆਹੂਜਾ, ਸਕੱਤਰ ਪਾਰਸ ਜੈਨ, ਜੁਆਇੰਟ ਸਕੱਤਰ ਅਨਿਲ ਗੋਇਲ, ਦਰਸ਼ਨ ਮਿੱਤਲ, ਭੂਪੇਸ਼ ਜੈਨ, ਅਮਿਤ ਜੈਨ, ਮਹਿੰਦਰ ਪਾਲ ਹਸੀਜਾ, ਵਿਕਾਸ ਜੈਨ (ਸਾਰੇ ਰੋਟੇਰੀਅਨ) ਤੋਂ ਇਲਾਵਾ ਐੱਨਐੱਸਯੂ ਵਲੋਂ ਮੁਹੰਮਦ ਅਜ਼ਹਰ, ਡੀ.ਸੀ.ਬੈਂਕ ਵੱਲੋਂ ਨਮਿਤ ਵਾਸਦੂੇਵ ਅਤੇ ਟੀਮ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।