ਸੰਧੂ/ਕਾਲਾਬੁਲਾ, ਸ਼ੇਰਪੁਰ : ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਜਨਮ ਦਿਨ 'ਤੇ ਇਲਾਕਾ ਸ਼ੇਰਪੁਰ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਸ਼ੇਰਪੁਰ ਅਤੇ ਗ੍ਾਂਮ ਪੰਚਾਇਤ ਸ਼ੇਰਪੁਰ ਵੱਲੋਂ ਲਾਇਨ ਵਿਜੈ ਕੁਮਾਰ ਸਿੰਗਲਾ ਦੇ ਯਤਨਾਂ ਸਦਕਾ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸਦਾ ਉਦਘਾਟਨ ਐੱਨਆਰਆਈ ਰਘਵੀਰ ਸਿੰਘ ਮਿੰਟੂ ਅਤੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।ਇਸ ਕੈਂਪ ਵਿਚ ਡਾ. ਸੁਰਭੀ ਮਿੱਤਲ (ਮਿੱਤਲ ਹੈਲਥ ਕੇਅਰ, ਬਲੱਡ ਬੈਂਕ ਸੰਗਰੂਰ) ਦੀ ਟੀਮ ਨੇ 37 ਬਲੱਡ ਯੂਨਿਟ ਇਕੱਠਾ ਕਰਨ ਦੀ ਸੇਵਾ ਨਿਭਾਈ। ਕੈਂਪ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਾਜ਼ਰੀ ਲਵਾਈ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸੰਗਰੂਰ ਵਿਖੇ ਖ਼ੂਨਦਾਨ ਕਰਨ ਉਪਰੰਤ ਸ਼ੇਰਪੁਰ ਪੁੱਜੇ। ਜਿੱਥੇ ਵੱਡੀ ਗਿਣਤੀ ਮਾਨ ਦੇ ਚਹੇਤਿਆਂ ਨੇ ਉਨ੍ਹਾਂ ਨੂੰ ਜਨਮ ਦਿਨ ਤੇ ਮੁਬਾਰਕਬਾਦ ਕਿਹਾ ਅਤੇ ਕੇਕ ਵੀ ਕੱਟਿਆ ਜਿਸ ਤੇ ਲਿਖਿਆ ਸੀ ਦੱਬਦਾ ਕਿੱਥੇ ਆ, ਨੂੰ ਵੇਖ ਮਾਨ ਮੁਸ਼ਕਰਾਉਂਦੇ ਨਜ਼ਰ ਆਏ ।

ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਖ਼ੂਨ ਦਾਨ ਸਭ ਤੋਂ ਵੱਡਾ ਦਾਨ ਹੈ ਸਾਨੂੰ ਇਸ ਵਿਚ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਜਿੱਥੇ ਦੇਸ਼ ਵਿਚ ਕੁਝ ਲੀਡਰ ਲੋਕਾਂ ਦਾ ਖ਼ੂਨ ਚੂਸਣ ਲੱਗੇ ਹੋਏ ਹਨ, ਉੱਥੇ ਉਨ੍ਹਾਂ ਵੱਲੋਂ ਅੱਜ ਲੋੜਵੰਦਾਂ ਲਈ ਖ਼ੂਨਦਾਨ ਕਰਕੇ ਸਕੂਨ ਮਿਲਿਆ। ਸਾਡੇ ਦੇਸ਼ ਵਿਚ ਹਜ਼ਾਰਾਂ ਲੋਕ ਥੈਲੇਸੇਮੀਆ ਨਾਮਕ ਬਿਮਾਰੀ ਨਾਲ ਪੀੜਤ ਹਨ, ਜਿਨ੍ਹਾਂ ਨੂੰ ਹਰ ਰੋਜ਼ ਖੂਨ ਦੀ ਲੋੜ ਹੈ।

ਇਸ ਸਮੇਂ ਸਰਪੰਚ ਰਣਜੀਤ ਸਿੰਘ ਧਾਲੀਵਾਲ, ਕਲੱਬ ਦੇ ਪ੍ਰਧਾਨ ਲਾਇਨ ਦੀਪਕ ਕੁਮਾਰ, ਲਾਇਨ ਚਮਕੌਰ ਸਿੰਘ ਦੀਦਾਰਗੜ੍ਹ, ਪਰਮਿੰਦਰ ਸਿੰਘ ਖੇੜੀ, ਡਾ, ਗੁਰਿੰਦਰ ਗੋਇਲ, ਡਾ. ਸੁਰਿੰਦਰ ਗੋਇਲ, ਪ੍ਰਰੈਸ ਕਲੱਬ ਸ਼ੇਰਪੁਰ ਦੇ ਪ੍ਰਧਾਨ ਬੀਰਬਲ ਰਿਸ਼ੀ, ਡਾ. ਜਗਜੀਵਨ ਸਿੰਘ, ਪ੍ਰਦੀਪ ਸਿੰਘ ਸੰਗਰੂਰ, ਤੇਜਪਾਲ ਗੋਇਲ, ਜਗਤਾਰ ਸਿੰਘ ਬਾਗੜੀ, ਜਿੰਦ ਜਗਤਾਰ ਗੰਡੇਵਾਲ, ਵਰਿੰਦਰ ਸਿੰਘ ਵਿੱਕੀ ਹੇੜੀਕੇ, ਮਿੰਟੂ ਮਹਿਤਾਬ ਕੁਰੜ, ਵਿੱਕੀ ਪੰਜਗਰਾਈਆਂ, ਪਵਿੱਤਰ ਸਿੰਘ, ਨੌਜਵਾਨ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ, ਬਸੰਤ ਸਿੰਘ ਸਲੇਮਪੁਰ, ਵਿਜੈ ਕੁਮਾਰ ਸਿੰਗਲਾ ਪੱਤਰਕਾਰ, ਅਮਿ੍ੰਤਪਾਲ ਵਿੱਕੀ ਨੰਗਲ, ਅਵਤਾਰ ਸਿੰਘ ਖੀਪਲ, ਪੰਮੀ, ਯਾਦਵਿੰਦਰ ਸਿੰਘ ਕਲੇਰ ਅਤੇ ਹਰਜਿੰਦਰ ਕੁਮਾਰ ਦਰਸ਼ੀ ਵੀ ਆਗੂ ਹਾਜ਼ਰ ਸਨ।