ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਅੱਜ ਕੈਬਨਿਟ ਮੰਤਰੀ ਵਿਜੇ ਇੰਦਰ ਕੁਮਾਰ ਸਿੰਗਲਾ ਦੇ ਜਨਮ ਦਿਨ ਮੌਕੇ ਬਲਾਕ ਦੇ ਕਾਂਗਰਸੀ ਵਰਕਰਾਂ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਸ਼੍ਰੀ ਸਿੰਗਲਾ ਨੇ ਕੀਤਾ ਅਤੇ ਆਪਣੇ ਜਨਮ ਦਿਨ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ।

ਇਸ ਮੌਕੇ ਬਿੱਟੂ ਖ਼ਾਨ ਦੇ ਪੁੱਤਰ ਦਾ ਜਨਮ ਦਿਨ ਹੋਣ ਕਾਰਨ ਸ਼੍ਰੀ ਸਿੰਗਲਾ ਨੇ ਭਾਈਚਾਰਕ ਸਾਂਝ ਵਧਾਉਂਦੇ ਹੋਏ ਮੁਸਲਿਮ ਬੱਚੇ ਤੋਂ ਕੇਕ ਕਟਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਦਿਅਕ ਅਤੇ ਸਿਹਤ ਸਹੂਲਤ ਦੇਣ ਲਈ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਕੈਂਪ ਵਿਚ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਵੱਲੋਂ ਖੂਨ ਦਾਨੀਆਂ ਤੋਂ 121 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਤੂਰ, ਵਰਿੰਦਰ ਕੁਮਾਰ ਪੰਨਵਾਂ, ਜਗਤਾਰ ਨਮਾਦਾ, ਪ੍ਰਦੀਪ ਕੁਮਾਰ ਕੱਦ, ਜਸਪਾਲ ਸ਼ਰਮਾ, ਰਾਏ ਸਿੰਘ ਬਖ਼ਤੜੀ, ਗੁਰਪ੍ਰਰੀਤ ਸਿੰਘ ਕੰਧੋਲਾ, ਫ਼ਕੀਰ ਚੰਦ ਸਿੰਗਲਾ ਸਾਬਕਾ ਕੌਂਸਲਰ, ਬਿੰਦਰ ਘਾਬਦੀਆ, ਲਖਵੀਰ ਸਿੰਘ ਸਰਪੰਚ, ਸੁਦਰਸ਼ਨ ਸਲਦੀ, ਭਗਵੰਤ ਸਿੰਘ ਥੰਮਣ ਸਿੰਘ ਵਾਲਾ, ਮੰਗਤ ਸ਼ਰਮਾ, ਸੰਜੂ ਵਰਮਾ, ਲਖਵੀਰ ਸਿੰਘ ਸਰਪੰਚ ਸਮੇਤ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।