ਲੇਲ੍ਹ,ਵਾਲੀਆ, ਅਹਿਮਦਗੜ੍ਹ :

ਸਥਾਨਕ ਸ਼ਹਿਰ ਦੀ ਸਟੇਟ ਐਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜੇਸ਼ਨ ਵੱਲੋਂ 12 ਵਾਂ ਖੂਨਦਾਨ ਕੈਂਪ 3 ਮਾਰਚ ਨੂੰ ਸਥਾਨਕ ਦਾਣਾ ਮੰਡੀ ਵਿਖੇ ਲਾਇਆ ਜਾਵੇਗਾ। ਕੈਂਪ ਸਬੰਧੀ ਸੰਸਥਾ ਦੇ ਪ੍ਧਾਨ ਡਾ. ਸੁਨੀਤ ਹਿੰਦ ਅਤੇ ਸੈਕਟਰੀ ਤਰਸੇਮ ਗਰਗ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਖੂਨਦਾਨ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ । ਇਸ ਵਾਰ ਅਪੋਲੋ ਹਸਪਤਾਲ ਅਤੇ ਸੰਗਰੂਰ ਦਾ ਵੀ ਇੱਕ ਬਲੱਡ ਬੈਂਕ ਸਹਿਯੋਗ ਦੇਵੇਗਾ ਅਤੇ 12 ਬਲੱਡ ਬੈਕ ਸੰਸਥਾਵਾਂ ਅਤੇ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਜਾਵੇਗਾ।

ਇਸ ਮੌਕੇ ਪ੍ਧਾਨ ਡਾ. ਸੁਨੀਤ ਹਿੰਦ, ਸੈਕਟੀ ਤਰਸੇਮ ਗਰਗ, ਰਵਿੰਦਰ ਪੁਰੀ, ਲਲਿਤ ਕੌੜਾ, ਅਰੁਣ ਗੁਪਤਾ, ਸੁਸ਼ੀਲ ਸਿੰਗਲਾ, ਸੰਜੇ ਮਿੱਤਲ, ਮਨੌਜ ਗਰਗ, ਸੁਰਿੰਦਰ ਗੋਇਲ, ਸੰਜੀਵ ਕਰੀਰ, ਰਵੀ ਗੋਇਲ, ਗੋਪਾਲ ਕ੍ਰਿਸ਼ਨ ਟੋਨੀ ਅਤੇ ਸੁਰਿੰਦਰ ਸਿੰਗਲਾ ਵੀ ਹਾਜ਼ਰ ਸਨ।