ਬਲਜੀਤ ਸਿੰਘ ਟਿੱਬਾ, ਸੇਰਪੁਰ

ਮਾਪਿਆਂ ਦੀ ਸਾਂਭ ਸੰਭਾਲ ਕਰਕੇ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਦੀ ਤੋਟ ਨਹੀਂ ਆਉਂਦੀ ਅਤੇ ਮਾਪਿਆਂ ਦੀਆਂ ਅਸੀਸਾਂ ਪੁੱਤਰਾਂ ਦੇ ਰੋਸ਼ਨ ਭਵਿੱਖ ਲਈ ਵਰਦਾਨ ਸਾਬਿਤ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲਿਆਂ ਨੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ ਮਾਤਾ ਜੀ ਦੀ ਸਿਹਤ ਦਾ ਹਾਲ ਚਾਲ ਪੁੱਛਣ ਸਮੇਂ ਕੀਤਾ। ਉਨਾਂ੍ਹ ਕਿਹਾ ਕਿ ਮਾਂ ਵੱਲੋਂ ਬਖਸ਼ੀ ਹੋਈ ਗੁਣਾਂ ਦੇ ਗਿਆਨ ਦੀ ਸਿੱਖਿਆ ਮਾਂ ਦੇ ਪੂਰਨ ਜੀਵਨ ਦੀ ਭਗਤੀ ਅਤੇ ਘੋਰ ਤਪੱਸਿਆ ਹੁੰਦੀ ਹੈ ਜੋ ਹਮੇਸ਼ਾ ਦੁਆਵਾਂ ਦੇ ਰੂਪ ਵਿੱਚ ਬੱਚਿਆਂ ਦੇ ਨਾਲ ਰਹਿੰਦੀ ਹੋਈ ਬੱਚਿਆਂ ਨੂੰ ਤਰੱਕੀਆਂ ਤੇ ਬੁਲੰਦੀਆਂ ਵੱਲ ਲੈ ਜਾਦੀ ਹੈ। ਉਨਾਂ੍ਹ ਮਾਤਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ। ਮਾਸਟਰ ਸ਼ੇਰਪੁਰ ਵਲੋਂ ਕੀਤੀ ਜਾ ਰਹੀ ਸੇਵਾ ਦੀ ਸਿਫਤ ਸਾਲਾਹ ਕਰਦਿਆਂ ਕਿਹਾ ਕਿ ਹਰ ਇਕ ਪ੍ਰਰਾਣੀ ਨੂੰ ਇਨਾਂ੍ਹ ਦੀ ਤਰਾਂ੍ਹ ਮਾਪਿਆਂ ਦੀ ਸਾਂਭ ਸੰਭਾਲ ਕਰਕੇ ਅਸੀਸਾਂ ਦੇ ਪਾਤਰ ਬਣਨਾ ਚਾਹੀਦਾ ਹੈ । ਇਸ ਸਮੇਂ ਪ੍ਰਰੀਵਾਰ ਵਲੋਂ ਸੰਤ ਕਲੇਰਾਂ ਸਾਹਿਬ ਨੂੰ ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਸੀਨੀਅਰ ਯੂਥ ਅਕਾਲੀ ਆਗੂ ਗੁਰਜੀਤ ਸਿੰਘ ਈਸਾਪੁਰ, ਸੁਭਦੀਪ ਸਿੰਘ ਤੂਰ ਕੈਨੇਡਾ ਵੀ ਮੌਜੂਦ ਸਨ।