ਅਸ਼ਵਨੀ ਸੋਢੀ, ਮਾਲੇਰਕੋਟਲਾ

ਸ਼ਨੀਵਾਰ ਨੂੰ ਇੱਥੋ ਦੇ ਗਰੇਵਾਲ ਚੌਂਕ ਵਿਖੇ ਭਾਰਤਮਾਲਾ ਹਾਈਵੇਅ ਪੋ੍ਰਜੈਕਟ ਲਈ ਧੱਕੇ ਨਾਲ ਜਮੀਨ ਅਕਵਾਇਰ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਆਵਾਜਾਈ ਠੱਪ ਕਰਕੇ ਰੋਸ ਪ੍ਰਦਸ਼ਨ ਕੀਤਾ ਗਿਆ ਇਸ ਮੌਕੇ ਐਬੂਲੈਂਸ ਅਤੇ ਐਮਰਜੈਂਸੀ ਵਹੀਕਲਾਂ ਜਾਣ ਦਿੱਤਾ ਗਿਆ। ਕਿਸਾਨ ਆਗੂਆਂ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਜ਼ਿਲਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਭਾਰਤਮਾਲਾ ਅਧੀਨ ਜੰਮੂ ਕੱਟੜਾ ਹਾਈਵੇਅ ਅਧੀਨ ਬਣ ਰਹੀ ਸੜਕ ਸਬੰਧੀ ਨਿਗੂਣਾ ਮੁਆਵਜਾ ਦੇ ਕੇ ਪਿੰਡ ਰਾਣਵਾਂ ਵਿਖੇ ਧੱਕੇ ਨਾਲ ਜਮੀਨ ਐਕਵਾਇਰ ਕਰਨ ਦੇ ਖਿਲਾਫ ਦਿਨ ਰਾਤ ਦਾ ਪੱਕਾ ਮੋਰਚਾ ਚੱਲ ਰਿਹਾ ਹੈ ਜੋ ਕਿ 10ਵੇਂ ਦਿਨ ਵਿਚ ਦਾਖਲ ਹੋਗਿਆ ਹੈ ਅਤੇ ਸੰਘਰਸ ਨੂੰ ਤੇਜ ਕਰਨ ਲਈ ਆਵਾਜਾਈ ਠੱਪ ਕਰਕੇ ਰੋਸ ਪ੍ਰਦਸ਼ਨ ਕੀਤਾ ਗਿਆ ਹੈ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਮੀਨਾਂ ਐਕਵਾਇਰ ਹੋਣ ਨਾਲ ਖੇਤੀ ਯੋਗ ਜਮੀਨ ਘਟਣੀ ਹੈ, ਉੱਥੇ ਹੀ ਵੱਡੀ ਪੱਧਰ ਤੇ ਮਜਦੂਰਾਂ ਦੇ ਰੁਜਗਾਰ ਦਾ ਉਜਾੜਾਂ ਹੋਣਾ ਹੈ ਉਹਨਾਂ ਨੇ ਕਿਹਾ ਕਿ ਮਜਦੂਰਾਂ ਨੂੰ ਉਜਾੜਾਂ ਭੱਤਾ ਵੀ ਦਿੱਤਾ ਜਾਵੇ ਅਤੇ ਸਾਡੇ ਕੋਲ ਤਾਂ ਅਪਣੇ ਗੁਜਾਰੇ ਲਈ ਹੀ ਜਮੀਨਾਂ ਬਚੀਆਂ ਹਨ। ਜਿਸ ਕਰਕੇ ਕਿਸਾਨ ਤਾਂ ਆਪਣੀਆਂ ਜਮੀਨਾਂ ਦੇਣੀਆਂ ਹੀ ਨਹੀਂ ਚਾਹੁੰਦੇ। ਜੇਕਰ ਸਰਕਾਰ ਫਿਰ ਵੀ ਸੜਕ ਬਣਾਉਣੀ ਲਈ ਜਮੀਨਾਂ ਲੈਣਾ ਚਾਹੁੰਦੀ ਹੈ ਤਾਂ ਕਿਸਾਨਾਂ ਅਤੇ ਮਕਾਨ ਮਾਲਕ ਮਜਦੂਰਾਂ ਨੂੰ ਉਹਨਾਂ ਦੀ ਮਰਜੀ ਅਨੁਸਾਰ ਪੈਸੇ ਦੇ ਕੇ ਖਰੀਦੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸੇਰ ਸਿੰਘ ਮਹੋਲੀ, ਜ਼ਿਲਾ ਆਗੂ ਨਿਰਮਲ ਸਿੰਘ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ, ਰਵਿੰਦਰ ਸਿੰਘ ਬਿੰਦਰ, ਬਲਾਕ ਪ੍ਰਧਾਨ ਮਾਲੇਰਕੋਟਲਾ ਚਰਨਜੀਤ ਸਿੰਘ ਹਥਨ, ਬਲਾਕ ਅਮਰਗੜ ਹਰਿੰਦਰ ਸਿੰਘ ਚੌਦਾ ਸਿੰਘ, ਅਮਰਜੀਤ ਸਿੰਘ, ਮੁਹੰਮਦ ਹਨੀਫ , ਵਿਦਿਆਰਥੀ ਆਗੂ ਕਿਰਨਪਾਲ ਕੌਰ, ਮੇਜਰ ਸਿੰਘ ਹਥਨ ਆਦਿ ਆਗੂ ਹਾਜਰ ਸਨ।