ਸੁਰਿੰਦਰ ਗੋਇਲ, ਸ਼ਹਿਣਾ :

ਆਪ ਪਾਰਟੀ ਵੱਲੋਂ ਸੂਬੇ 'ਚ ਬਿਜਲੀ ਦੇ ਵਧੇ ਰੇਟਾਂ ਖਿਲਾਫ ਸ਼ੁਰੂ ਕੀਤੇ ਬਿਜਲੀ ਅੰਦੋਲਨ ਤਹਿਤ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਸੋਮਵਾਰ ਨੰੂ ਕਸਬਾ ਸ਼ਹਿਣਾ ਦੇ ਮੇਨ ਬਜ਼ਾਰ 'ਚ ਪਹੁੰਚ ਕੇ ਜਿੱਥੇ ਲੋਕਾਂ ਨੰੂ ਬਿਜਲੀ ਦੇ ਰੇਟ ਨੰੂ ਘਟਾਉਣ ਜਾਂ ਸਬਸਿਡੀ ਦਿਵਾਉਣ ਲਈ ਵਿਧਾਨ ਸਭਾ ਦੇ ਸ਼ੈਸ਼ਨ 'ਚ ਮੁੱਦਾ ਉਠਾਉਣ ਦਾ ਭਰੋਸਾ ਦਿੱਤਾ, ਉੱਥੇ ਐਲਾਨ ਕੀਤਾ ਕਿ ਆਪ ਪਾਰਟੀ ਹਰ ਵਰਗ ਨੰੂ ਬਿਜਲੀ ਯੂਨਿਟ 'ਤੇ ਸਬਸਿਡੀ ਦੀ ਪ੍ਾਪਤੀ ਹੋਣ ਤੱਕ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੰੂ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਦਿੱਲੀ ਸਰਕਾਰ ਮੁੱਲ ਬਿਜਲੀ ਲੈ ਕੇ ਇਕ ਤੋਂ ਤਿੰਨ ਰੁਪਏ ਯੂਨਿਟ ਬਿਜਲੀ ਦੇ ਰਹੀ ਹੈ ਤੇ ਪੰਜਾਬ ਖੁਦ ਬਿਜਲੀ ਪੈਦਾ ਕਰ ਕੇ ਅੱਠ ਤੋਂ ਦਸ ਰੁਪਏ ਯੂਨਿਟ ਬਿਜਲੀ ਵਸੂਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਅੰਦੋਲਨ ਦੌਰਾਨ ਪਿੰਡਾਂ ਦੇ ਗ਼ਰੀਬ ਪਰਿਵਾਰ ਦਸ ਹਾਜ਼ਰ ਤੋਂ ਚਾਲੀ ਹਜ਼ਾਰ ਰੁਪਏ ਤੱਕ ਦੇ ਆਏ ਬਿਜਲੀ ਦੇ ਬਿੱਲ ਦਿਖਾ ਰਹੇ ਹਨ ਪਰ ਅਜੇ ਤਾਂ ਠੰਢ ਏ, ਗਰਮੀਆਂ 'ਚ ਕੀ ਬਣੂ ਇੰਨ੍ਹਾਂ ਬਿੱਲਾਂ ਦਾ। ਉਨ੍ਹਾਂ ਕਿਹਾ ਕਿ ਸੂਬੇ 'ਚ ਮਾਲ ਵਿਭਾਗ ਨਾਲ ਸਬੰਧਤ ਸਰਕਾਰੀ ਫੀਸਾਂ 'ਚ ਦੋ ਗੁਣਾ ਵਾਧਾ, ਪੰਜਾਬ ਦੀਆਂ ਸੜਕਾਂ 'ਤੇ ਹਰ ਪੰਜਾਹ ਕਿੱਲੋਮੀਟਰ 'ਤੇ ਰਾਹੀਗਰਾਂ ਦੀ ਲੁੱਟ ਲਈ ਟੋਲ ਨਾਕੇ ਲਾ ਦਿੱਤੇ ਹਨ, ਜਦ ਕਿ ਵਾਹਨ ਚਾਲਕ ਰੋਡ ਟੈਕਸ ਪਹਿਲਾਂ ਹੀ ਕਈ ਵਾਰ ਭੁਗਤਾਨ ਕਰ ਚੁੱਕੇ ਹੁੰਦੇ ਹਨ। ਉਨ੍ਹਾਂ ਪੱਖੋਂ ਕੈਚੀਆਂ ਟੋਲ ਪਲਾਜ਼ੇ ਸਬੰਧੀ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦਿੱਲੀ ਨੰੂ ਲਿਖ ਕੇ ਭੇਜਿਆ ਹੋਇਆ ਹੈ, ਜਲਦ ਹੀ ਇਸ ਦਾ ਕੋਈ ਹੱਲ ਕਰਵਾਇਆ ਜਾਵੇਗਾ। ਅਖੀਰ 'ਚ ਸਰਕਾਰੀ ਪ੍ਾਇਮਰੀ ਸਕੂਲ ਲੜਕੇ ਸ਼ਹਿਣਾ ਤੇ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਮੰਗ ਪੱਤਰ ਦਿੱਤੇ ਗਏ।

---

ਅਧਿਆਪਕਾਂ ਦੇ ਲਾਠੀਚਾਰਜ ਦੀ ਕੀਤੀ ਨਿਖੇਧੀ

ਭਗਵੰਤ ਮਾਨ ਨੇ ਲੰਘੀ ਕੱਲ ਪਟਿਆਲਾ 'ਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੇਰੁਜ਼ਗਾਰੀ ਦੇ ਮਾਰੇ ਵੀ ਉਹੀ ਨੇ ਤੇ ਮੁਰਦਾਬਾਦ ਦੇ ਨਾਅਰੇ ਵੀ ਉਹੀ ਨੇ, ਖੁਦਕੁਸ਼ੀਆਂ 'ਚ ਸਾੜਨ ਵਾਲੀਆਂ ਅੱਗਾਂ ਵੀ ਉਹੀ ਨੇ ਤੇ ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ, ਲਹਿਣ ਵਾਲੀ ਚੁੰਨੀਆਂ ਤੇ ਢਹਿਣ ਵਾਲੀਆਂ ਪੱਗਾਂ ਵੀ ਉਹੀ ਨੇ, ਪੁਲਿਸ ਵਾਲੇ ਤੇ ਡੰਡੇ ਵੀ ਉਹੀ ਨੇ ਹੋਰ ਕੁੱਝ ਨਹੀਂ ਬਦਲਿਆਂ, ਜੇ ਬਦਲਿਆਂ ਤਾਂ ਪਹਿਲਾ ਕੁੱਟ ਖਾਣ ਲੋਕ ਬਠਿੰਡੇ ਜਾਂਦੇ ਸਨ ਤੇ ਹੁਣ ਪਟਿਆਲੇ ਜਾਂਦੇ ਹਨ।

---

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੰੂ ਪੰਜ ਲੱਖ ਇਸੇ ਮਹੀਨੇ

ਭਗਵੰਤ ਮਾਨ ਨੇ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੰੂ ਕੋਟੇ 'ਚੋਂ ਪੰਜ ਲੱਖ ਰੁਪਏ ਇਨਾਮ ਵਜੋਂ ਇਸੇ ਮਹੀਨੇ ਹੀ ਦਿੱਤੇ ਜਾਣਗੇ ਅਤੇ ਉਨ੍ਹਾਂ ਕੋਲ ਸਰਕਾਰੀ ਤੌਰ 'ਤੇ ਚਾਲੀ ਤੋਂ ਵੱਧ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦੀ ਲਿਸਟ ਵੀ ਆ ਚੁੱਕੀ ਹੈ।