ਜੇਐੱਨਐੱਨ, ਸੰਗਰੂਰ : ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਹਰਿਆਣਾ ਬਾਰਡਰ 'ਤੇ ਰੋਕੇ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖਨੌਰੀ ਰੋਡ 'ਤੇ ਹੀ ਧਰਨਾ ਲੱਗਾ ਦਿੱਤਾ ਹੈ। ਭਾਕਿਯੂ ਉਗਰਾਹਾਂ ਦੇ ਪ੍ਰਾਂਤੀਅ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕਿਸਾਨ ਨਾਕੇ ਨਹੀਂ ਤੋੜਨਗੇ। ਹਿੰਸਕ ਰੂਪ ਧਾਰਨ ਕਰ ਕੇ ਸੰਘਰਸ਼ ਕਰਨਾ ਉਨ੍ਹਾਂ ਦੇ ਸੰਗਠਨ ਦੀ ਵਿਚਾਰਧਾਰਾ ਨਹੀਂ ਹੈ। ਕਿਸਾਨਾਂ ਨੇ ਖਨੌਰੀ 'ਚ ਹੀ ਧਰਨਾ ਲਗਾ ਦਿੱਤਾ ਹੈ। ਇੱਥੇ ਕਰੀਬ 20 ਹਜ਼ਾਰ ਕਿਸਾਨ ਜੁਟ ਗਏ ਹਨ।

ਸੱਤ ਦਿਨ ਤੋਂ ਬਾਅਦ ਪ੍ਰਾਂਤੀਅ ਕਮੇਟੀ ਅਗਲੇ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਕਰੇਗੀ। ਕਿਸਾਨ ਆਗੂਆਂ ਨੇ ਕਿਹਾ ਉਹ ਉਦੋਂ ਤਕ ਹਰਿਆਣਾ ਦੇ ਅੰਦਰ ਦਾਖਲ ਨਹੀਂ ਹੋਣਗੇ, ਜਦੋਂ ਤਕ ਹਰਿਆਣਾ ਪੁਲਿਸ ਖ਼ੁਦ ਸੀਲ ਕੀਤੇ ਰਸਤਿਆਂ ਨੂੰ ਨਹੀਂ ਖੋਲ੍ਹੇਗੀ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਹਰਿਆਣਾ 'ਚ ਦਾਖਲ ਹੋਣ 'ਤੇ ਉਨ੍ਹਾਂ ਕਿਹਾ ਕਿ ਹੋਰ ਕਿਸਾਨ ਸੰਗਠਨਾਂ ਦੀ ਆਪਣੀ ਰਣਨੀਤੀ 'ਤੇ ਆਪਣੀ ਵਿਚਾਰਧਾਰਾ ਹੈ।

ਉਗਰਾਹਾਂ ਨੇ ਕਿਹਾ ਕਿ ਸੱਤ ਦਿਨ ਦੇ ਧਰਨੇ ਲਈ ਪੂਰਾ ਬੰਦੋਬਸਤ ਕਰ ਲਿਆ ਗਿਆ ਹੈ। ਵਾਲੰਟੀਅਰਾਂ ਦੀ ਡਿਊਟੀ ਲਾਈ ਜਾ ਰਹੀ ਹੈ। ਧਰਨੇ 'ਚ ਔਰਤਾਂ ਦੇ ਰਹਿਣ, ਪੁਰਸ਼ਾਂ ਲਈ ਪ੍ਰਬੰਧ, ਲੰਗਰ, ਬਿਜਲੀ, ਦਵਾਈਆਂ ਦਾ ਪ੍ਰਬੰਧ ਕਰਨਗੇ। ਯੂਨੀਅਨ ਆਪਣੇ ਨਾਲ ਚਾਰ ਮਹੀਨੇ ਦਾ ਰਾਸ਼ਨ ਲੈ ਕੇ ਪਹੁੰਚੀ ਹੈ। ਜੇ ਇੱਥੇ ਕਈ ਮਹੀਨਿਆਂ ਤਕ ਮੋਰਚਾ ਲਾਉਣਾ ਪਵੇ ਤਾਂ ਉਹ ਪਿੱਛੇ ਨਹੀਂ ਹਟਣਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲਿਆਉਣ ਲਈ ਮਜ਼ਬੂਰ ਕੀਤਾ ਜਾਵੇਗਾ।

Posted By: Amita Verma