ਬਲਜੀਤ ਸਿੰਘ ਟਿੱਬਾ, ਸੰਗਰੂਰ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਗੁਰਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਸੰਤਪੁਰਾ ਦੀ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਮਲਕੀਤ ਸਿੰਘ ਚੰਗਾਲ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਲੌਂਗੋਵਾਲ ਵਲੋਂ 10 ਹਜਾਰ ਮਾਇਕ ਸਹਾਇਤਾ ਚਲ ਰਹੇ ਲੰਗਰ ਹਾਲ ਦੇ ਸ਼ੈਡ ਦੀ ਸੇਵਾ ਲਈ ਦਿਤੇ ਗਏ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਰਣਜੀਤ ਸਿੰਘ ਅਤੇ ਮੈਂਬਰ ਲਖਦੀਪ ਸਿੰਘ ਨੂੰ ਜਥੇ ਚੰਗਾਲ ਵਲੋਂ ਸਿਰਪਾਉ ਦੇ ਨਾਲ 10 ਹਜਾਰ ਰੁਪਏ ਦਾ ਚੈੱਕ ਦਿੰਦਿਆ ਦੱਸਿਆ ਗਿਆ ਕਿ ਪਹਿਲਾ ਵੀਂ ਇਸ ਗੁਰੂ ਘਰ ਲਈ ਸ਼ੋ੍ਰਮਣੀ ਕਮੇਟੀ ਦੇ ਅਖਿਤਿਆਰੀ ਫੰਡਾ ਵਿਚੋ ਸੀ ਸੀ ਟੀ ਵੀ ਕੈਮਰੇ ਲਵਾਉਣ ਵਵਾਸਤੇ 20 ਹਜਾਰ ਰੁਪਏ ਦਿੱਤੇ ਗਏ। ਚੈਕ ਦੇਣ ਮੌਕੇ ਗੁਰੂ ਨਾਨਕਿਆਣਾ ਸਾਹਿਬ ਦੇ ਹੈਡ ਗੰ੍ਥੀ ਭਾਈ ਅਮਰਜੀਤ ਸਿੰਘ, ਭਾਈ ਪਿਆਰਾ ਸਿੰਘ ਅਤੇ ਕੁਲਵੰਤ ਸਿੰਘ ਕਲਕੱਤਾ ਨਾਲ ਮੋਜੁਦ ਸਨ।