ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ਹਿਰ 'ਚ ਨਵੇਂ ਪਖਾਨਿਆਂ ਨੂੰ ਬਣਵਾਇਆ ਜਾ ਰਿਹਾ ਹੈ। ਪਰ ਪੁਰਾਣੇ ਪਖਾਨਿਆਂ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਕਚਹਿਰੀ ਚੌਂਕ 'ਚ ਪੁਰਾਣੇ ਮਿੰਨੀ ਬੱਸ ਸਟੈਂਡ ਨਜ਼ਦੀਕ ਬਣੇ ਪਖਾਨਿਆਂ ਤੋਂ ਮਿਲਦੀ ਹੈ, ਜਿੱਥੇ ਗੰਦਗੀ ਭਰੀ ਪਈ ਹੈ। ਲੋਕਾਂ ਦੇ ਇਨ੍ਹਾਂ ਪਖਾਨਿਆਂ ਕੋਲੋਂ ਲੰਘਣਾ ਵੀ ਮੁਸਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਅੌਰਤਾਂ ਲਈ ਬਣਾਏ ਗਏ ਪਖਾਨਿਆਂ ਦੀ ਹਾਲਤ ਵੀ ਬਹੁਤ ਜਿਆਦਾ ਮਾੜੀ ਹੋ ਚੁੱਕੀ ਹੈ ਅਤੇ ਅੌਰਤਾਂ ਦੇ ਪਖਾਨਿਆਂ ਨੂੰ ਜਿੰਦਾ ਹੀ ਲਗਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕਚਹਿਰੀ ਚੌਂਕ 'ਚ ਓਵਰਬਿ੍ਜ਼ ਬਣਨ ਤੋਂ ਪਹਿਲਾਂ ਮਿੰਨੀ ਬੱਸ ਸਟੈਂਡ 'ਚ ਬੱਸਾਂ ਦੀ ਆਵਾਜਾਈ ਹੋਣ ਕਰਕੇ ਬੱਸ ਸਟੈਂਡ 'ਚ ਬਣਾਏ ਗਏ ਪਖਾਨਿਆਂ ਦੀ ਸਾਫ਼ ਸਫ਼ਾਈ ਹੁੰਦੀ ਰਹਿੰਦੀ ਹੈ, ਪਰ ਜਦੋਂ ਤੋਂ ਓਵਰਬਿ੍ਜ਼ ਦਾ ਨਿਰਮਾਣ ਹੋਇਆ ਹੈ, ਉਸ ਸਮੇਂ ਤੋਂ ਹੀ ਮਿੰਨੀ ਬੱਸ ਸਟੈਂਡ ਦੀ ਹਾਲਤ ਬਹੁਤ ਜਿਆਦਾ ਮਾੜੀ ਹੋ ਚੁੱਕੀ ਹੈ ਅਤੇ ਬੱਸ ਸਟੈਂਡ 'ਚ ਬਣੇ ਪਖਾਨਿਆਂ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਉੱਥੇ ਲੰਘਣਾ ਵੀ ਮੁਸਕਿਲ ਹੋ ਚੁੱਕਿਆ ਹੈ ਅਤੇ ਅੌਰਤਾਂ ਲਈ ਬਣਾਏ ਗਏ ਪਖਾਨਿਆਂ ਨੂੰ ਤਾਂ ਜਿੰਦਰਾ ਹੀ ਲਗਾ ਦਿੱਤਾ ਗਿਆ ਹੈ।

-ਬਾਕਸ ਨਿਊਜ

ਪਖਾਨਿਆਂ ਦਾ ਟੈਂਡਰ ਲਾ ਦਿੱਤਾ ਗਿਆ ਹੈ : ਈਓ

ਨਗਰ ਸੁਧਾਰ ਟਰੱਸਟ ਦੇ ਈਓ ਰਵਿੰਦਰ ਗਰਗ ਨੇ ਦੱਸਿਆ ਮਿੰਨੀ ਬੱਸ ਸਟੈਂਡ 'ਚ ਬਣਾਏ ਪਖਾਨਿਆਂ ਦਾ ਟੈਂਡਰ ਲਗਾ ਦਿੱਤਾ ਗਿਆ ਹੈ, ਬੱਸ ਕੁੱਝ ਦਿਨ 'ਚ ਹੀ ਇਨ੍ਹਾਂ ਪਖਾਨਿਆਂ ਦੀ ਹਾਲਤ ਨੂੰ ਸੁਧਾਰ ਦਿੱਤਾ ਜਾਵੇਗਾ, ਜਿਸ ਦੇ ਬਾਅਦ ਲੋਕਾਂ ਨੂੰ ਕੋਈ ਪ੍ਰਰੇਸ਼ਾਨੀ ਨਹੀਂ ਆਵੇਗੀ।