ਕਰਮਜੀਤ ਸਿੰਘ ਸਾਗਰ, ਧਨੌਲਾ : ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਜੂਨੀਅਰ ਵਿੰਗ ਦੇ ਛੋਟੇ-ਛੋਟੇ ਬੱਚਿਆਂ ਨੂੰ ਚੰਗੀ ਸਿਹਤ ਰੱਖਣ ਦੀ ਜਾਂਚ ਸਿਖਾਉਣ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ। ਇਸ ਦੌਰਾਨ ਬੱਚਿਆਂ ਨੂੰ ਮਾਡਲ ਦੇ ਰੂਪ 'ਚ ਇੱਕ ਵੀਡੀਓ ਦਿਖਾਈ ਗਈ। ਜਿਸ 'ਚ ਇਹ ਦਰਸਾਇਆ ਗਿਆ ਕਿ ਅਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖ ਸਕਦੇ ਹਾਂ।

ਇਸ ਦੌਰਾਨ ਸੰਬੋਧਨ ਕਰਦਿਆਂ ਮੈਡਮ ਅਜਿੰਦਰਪਾਲ ਕੌਰ ਨੇ ਦੱਸਿਆ ਕਿ ਸਾਡੇ ਲਈ ਸਭ ਕੰਮਾਂ ਤੋਂ ਜ਼ਰੂਰੀ ਸਿਹਤ ਹੈ। ਜੇਕਰ ਅਸੀਂ ਤੰਦਰੁਸਤ ਹੋਵਾਂਗੇ ਤਾਂ ਹਰੇਕ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਸਾਨੂੰ ਵਧੀਆ ਪੜ੍ਹਾਈ ਕਰਨ ਲਈ ਰਿਸ਼ਟ-ਪੁਸ਼ਟ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਹਮੇਸ਼ਾ ਅਜਿਹੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ ਜਿੰਨ੍ਹਾਂ ਰਾਹੀਂ ਅਸੀਂ ਬਿਮਾਰੀਆਂ ਤੋਂ ਮੁਕਤ ਰਹਿ ਸਕੀਏ। ਸਭ ਤੋਂ ਪਹਿਲਾਂ ਜਦੋਂ ਅਸੀਂ ਕੁਝ ਵੀ ਖਾਂਦੇ-ਪੀਂਦੇ ਹਾਂ ਤਾਂ ਸਾਡੇ ਹੱਥ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ ਕਿਉਂਕਿ ਹੱਥਾਂ ਨਾਲ ਕਈ ਤਰ੍ਹਾਂ ਦੇ ਕੀਟਾਣੂ ਜੁੜੇ ਹੰੁਦੇ ਹਨ, ਬਿਨ੍ਹਾਂ ਹੱਥ ਸਾਫ਼ ਕੀਤੇ ਖਾਣਾ ਖਾਣ ਨਾਲ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਰੋਜ਼ਾਨਾ ਬੁਰਸ਼ ਕਰਨ ਦੀ ਆਦਤ ਬਹੁਤ ਜ਼ਰੂਰੀ ਹੈ। ਇਸ ਨਾਲ ਸਾਡੇ ਦੰਦ ਸਾਫ਼-ਸੁਥਰੇ ਰਹਿੰਦੇ ਹਨ। ਇਸ ਲਈ ਸਾਨੂੰ ਨਜ਼ਦੀਕ ਤੋਂ ਕੰਪਿਊਟਰ, ਟੈਲੀਵੀਜ਼ਨ, ਮੋਬਾਇਲ ਆਦਿ ਦੇਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੱਚਿਆਂ ਨੇ ਇਹ ਗਿਆਨਵਾਨ ਗੱਲਾਂ ਧਿਆਨ ਨਾਲ ਸੁਣ ਕੇ ਆਪਣੇ ਜੀਵਨ 'ਚ ਅਪਨਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਦੱਸਿਆ ਕਿ ਸਿਹਤ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਫ਼ਲਤਾ ਹਾਸਲ ਕਰਨ ਲਈ ਸਿਹਤਮੰਦ ਹੋਣਾ ਜ਼ਰੂਰੀ ਹੈ। ਹਮੇਸ਼ਾ ਹੀ ਸਿਹਤ ਪ੍ਰਤੀ ਜਾਗਰੂਕਤ ਰਹਿਣਾ ਚਾਹੀਦਾ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਵੀ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਿਮਾਰੀਆਂ ਦਾ ਖ਼ਾਤਮਾ ਵੀ ਹੋਵੇਗਾ। ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਪਿ੍ਰੰਸੀਪਲ ਰਾਜਿੰਦਰ ਕੁਮਾਰ ਜੇਠੀ, ਵਾਈਸ ਪਿ੍ਰੰਸੀਪਲ ਮੈਡਮ ਕਵਿਤਾ, ਅਧਿਆਪਕ ਮੈਡਮ ਕਿਰਨ, ਮੈਡਮ ਮਾਲਾ, ਅਧਿਆਪਕ ਰੀਨਾ ਆਦਿ ਹਾਜ਼ਰ ਸਨ।