ਲੁਭਾਸ਼ ਸਿੰਗਲਾ, ਤਪਾ ਮੰਡੀ : ਸਹਿਰ ਅੰਦਰ ਅਵਾਜਾਈ ਦੀ ਟ੍ਰੈਫਿਕ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਹੱਲ ਲਈ ਬੇਸ਼ੱਕ ਕੁਝ ਸਮਾਜਿਕ ਸੰਸਥਾਵਾਂ ਸਣੇ ਪੁਲਿਸ ਵੀ ਤੱਤਪਰ ਰਹੀ ਹੈ, ਪਰ ਫਿਲਹਾਲ ਉਕਤ ਸਮੱਸਿਆਂ ਅਤੇ ਉਪਰੋ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਭਾਂਪਦਿਆਂ ਨਵੇਂ ਤਾਇਨਾਤ ਕੀਤੇ ਸਿਟੀ ਇੰਚਾਰਜ ਸਰਬਜੀਤ ਵਲੋਂ ਅਵਾਜਾਈ ਸਮੱਸਿਆ ਨੂੰ ਨਿਰਵਿਘਨ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ 'ਚ ਮੁਨਿਆਦੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਵਾਹਨ ਜਿਵੇਂ ਸਕੂਟਰ, ਕਾਰ, ਸਾਈਕਲ ਤੇ ਹੋਰ ਵਹੀਕਲ ਬੇਤਰਤੀਬੇ ਖੜ੍ਹਾਉਣ ਦੀ ਬਜਾਇ ਸਹੀ ਢੰਗ ਨਾਲ ਖੜ੍ਹਾਉਣ ਤਾਂ ਜੋ ਕਿਸੇ ਦੂਸਰੇ ਵਿਅਕਤੀ ਨੂੰ ਲੰਘਣ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਵਾਜਾਈ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਇਹ ਮੁਨਿਆਦੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਰ ਕੋਈ ਵਿਅਕਤੀ ਅਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਤੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ 'ਚ ਬਹਾਲ ਰੱਖੀ ਜਾਵੇਗੀ। ਇਸ ਮੌਕੇ ਸਹਾਇਕ ਥਾਣੇਦਾਰ ਪਰਕਾਸ ਸਿੰਘ ਆਦਿ ਵੀ ਹਾਜ਼ਰ ਸਨ।