ਬੂਟਾ ਸਿੰਘ ਚੌਹਾਨ, ਸੰਗਰੂਰ : ਪੰਜਾਬ ਸਰਕਾਰ ਵੱਲੋਂ ਚਲਾਈ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਸਰਬੱਤ ਵਿਕਾਸ ਕੈਂਪ ਲਾ ਕੇ ਪੇਂਡੂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਤਕ ਵੱਖ-ਵੱਖ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਵੱਖ-ਵੱਖ ਸਬ-ਡਵੀਜ਼ਨਾਂ 'ਚ ਕੈਂਪ ਲਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਬ ਡਵੀਜ਼ਨ ਲਹਿਰਾ ਵਿਖੇ 'ਚ ਬੀਤੇ ਦਿਨੀਂ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਕੈਂਪ ਵਿਚ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਸਕੀਮਾਂ ਲਈ ਅਪਲਾਈ ਕਰਾਉਣ ਲਈ ਸਟਾਲ ਲਾਏ, ਜਿਸ ਦੌਰਾਨ 332 ਵਿਅਕਤੀਆਂ ਨੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਦਰਖਾਸਤਾਂ ਦਿੱਤੀਆਂ। ਇਨ੍ਹਾਂ ਵਿੱਚ ਪੈਨਸ਼ਨ ਕੇਸਾਂ ਅਧੀਨ 130, ਮਗਨਰੇਗਾ ਅਧੀਨ 66, ਕਿਰਤ ਭਲਾਈ ਬੋਰਡ ਅਧੀਨ ਰਜਿਸਟ੍ਰੇਸ਼ਨ ਲਈ 54, ਬੱਸ ਪਾਸ ਲਈ 64 ਤੋਂ ਇਲਾਵਾ ਮੁਫਤ ਬਿਜਲੀ ਤੇ ਸ਼ਗਨ ਸਕੀਮ ਲਈ ਵੀ ਦਰਖਾਸਤਾਂ ਪ੍ਰਰਾਪਤ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਅਗਲਾ ਕੈਂਪ 20 ਦਸੰਬਰ ਨੂੰ ਅਹਿਮਦਗੜ੍ਹ, 20 ਜਨਵਰੀ 2020 ਨੂੰ ਦਿੜ੍ਹਬਾ, 20 ਫਰਵਰੀ ਨੂੰ ਭਵਾਨੀਗੜ੍ਹ, 20 ਮਾਰਚ ਨੂੰ ਧੂਰੀ, 20 ਅਪ੍ਰਰੈਲ ਨੂੰ ਸੰਗਰੂਰ ਤੇ 20 ਮਈ ਨੂੰ ਮੂਨਕ ਵਿਖੇ ਲਾਇਆ ਜਾ ਰਿਹਾ ਹੈ।