ਸੱਤਪਾਲ ਸਿੰਘ ਕਾਲਾਬੁੂਲਾ, ਸ਼ੇਰਪੁਰ : ਪਿੰਡ ਘਨੌਰ ਕਲਾਂ ਵਿਖੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਸਬੰਧੀ ਪਿੰਡ ਪੱਧਰੀ ਇਜਲਾਸ ਕੀਤਾ। ਇਸ ਵਿਚ ਐੱਸਆਈਆਰਡੀ ਮੋਹਾਲੀ ਵੱਲੋਂ ਰਿਸੋਰਸ ਪਰਸਨ ਸੰਦੀਪ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੀਆਂ ਚੱਲਦੀਆਂ ਭਲਾਈ ਸਕੀਮਾਂ ਬਾਰੇ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਜਾਣੂ ਕਰਵਾਇਆ ਗਿਆ ਤਾਂ ਕਿ ਹਰ ਲਾਭਪਾਤਰੀ ਸਰਕਾਰ ਵੱਲੋਂ ਚਲਦੀਆਂ ਇਨ੍ਹਾਂ ਸਕੀਮਾਂ ਦਾ ਆਸਾਨੀ ਨਾਲ ਲਾਭ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਸੰਦੀਪ ਸਿੰਘ ਵੱਲੋਂ ਮਨਰੇਗਾ ਤਹਿਤ ਚਲਦੀਆਂ ਸਕੀਮਾਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ। ਇਜਲਾਸ ਵਿਚ ਪੰਚਾਇਤ ਅਫ਼ਸਰ ਅਵਤਾਰ ਸਿੰਘ, ਪੰਚਾਇਤ ਸਕੱਤਰ ਟੋਨਾ ਸਿੰਘ, ਪਟਵਾਰੀ ਕੇਵਲ ਕਿ੍ਸ਼ਨ, ਸਰਪੰਚ ਗ੍ਰਾਮ ਪੰਚਾਇਤ ਘਨੌਰ ਕਲਾਂ ਭੀਲਾ ਸਿੰਘ, ਪੰਚ ਰਾਜ ਕੁਮਾਰ, ਪੰਚ ਮੋਹਿੰਦਰ ਸਿੰਘ, ਪੰਚ ਪਿ੍ਰਤਪਾਲ ਸਿੰਘ, ਨਿੱਕਾ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ, ਆਸ਼ਾ ਵਰਕਰਜ਼, ਆਂਗਨਵਾੜੀ ਵਰਕਰਜ, ਜਨ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।