ਪਰਦੀਪ ਕਸਬਾ, ਬਲਜਿੰਦਰ ਮਿੱਠਾ, ਸੰਗਰੂਰ : ਆਲ ਪੈਨਸ਼ਨਰਜ਼ ਵੈੱਲਫ਼ੇਅਰ ਐਸ਼ੋਸੀਏਸ਼ਨ ਸੰਗਰੂਰ ਨੇ ਜਗਦੀਸ਼ ਸ਼ਰਮਾ, ਬਲਬੀਰ ਸਿੰਘ, ਰਤਨ, ਜਗਰੂਪ ਸਿੰਘ ਭੁੱਲਰ ਅਤੇ ਬਿੱਕਰ ਸਿੰਘ ਸਿਬੀਆ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਆਗੂਆਂ ਮੰਗ ਕੀਤੀ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਸਿਰ ਮੰਨੀਆਂ ਮੰਗਾਂ ਸਬੰਧੀ ਸਹਿਮਤੀ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਵਿੱਚ ਡੀਏ. ਦੀਆਂ ਕਿਸਤਾਂ ਡੀਏ. ਦਾ ਬਕਾਇਆ ਮੈਡੀਕਲ ਭੱਤੇ ਵਿੱਚ ਵਾਧਾ ਅਤੇ 6 ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਲਦੀ ਤੋਂ ਜਲਦੀ ਪ੍ਰਰਾਪਤ ਕਰਕੇ ਲਾਗੂ ਕਰਨ ਸਬੰਧੀ, ਸਥਾਨਕ ਸਰਕਾਰਾਂ ਦੇ ਪੈਨਸ਼ਨਰਾਂ ਦੀ ਬਕਾਇਆ ਪੈਨਸ਼ਨ ਦਾ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ। ਇਸ ਸਬੰਧੀ ਪੈਨਸ਼ਨਰਾਂ ਦੀ ਮੰਗ ਨੂੰ ਪਹਿਲ ਦੇ ਆਧਾਰ 'ਤੇ ਲਿਆ ਜਾਵੇ, ਦੀ ਮੰਗ ਕੀਤੀ ਗਈ।

ਆਗੂਆਂ ਦੱਸਿਆ ਕਿ ਹਰਪਾਲ ਚੀਮਾ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਅਸੈਂਬਲੀ ਵਿੱਚ ਰੱਖਿਆ ਜਾਵੇਗਾ। ਇਸ ਮੌਕੇ ਕਰਨੈਲ ਸਿੰਘ, ਦੇਵ ਸਿੰਘ ਮਾਨ, ਅਸ਼ੋਕ ਕੁਮਾਰ, ਰਾਮ ਲਾਲ ਅਤੇ ਭਗਵਾਨ ਦਾਸ ਵੀ ਹਾਜ਼ਰ ਸਨ।