ਸ਼ੰਭੂ ਗੋਇਲ, ਲਹਿਰਾਰਾਗਾ :

ਆੜ੍ਹਤੀ ਐਸ਼ੋਸੀਏਸਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਨੇ ਦੁਕਾਨਾਂ ਬੰਦ ਕਰ ਕੇ ਸ਼ਹਿਰ ਵਿੱਚ ਮੋਦੀ ਖ਼ਿਲਾਫ਼ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਤੇ ਉਦਯੋਗਪਤੀ ਬਰਿੰਦਰ ਗੋਇਲ ਐਡਵੋਕੇਟ ਅਤੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਪੰਜਾਬ ਬੰਦ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਇਹ ਤਿੰਨੇ ਬਿੱਲ ਕਿਸਾਨ ਦੀ ਰੀੜ ਦੀ ਹੱਡੀ ਤਾਂ ਤੋੜਨਗੇ ਹੀ ਬਾਕੀ ਕੌਮਾਂ ਵੀ ਬਰਬਾਦ ਹੋ ਜਾਣਗੀਆਂ।

ਆੜ੍ਹਤੀਆਂ ਇੱਕ ਅਜਿਹਾ ਬੈਂਕ ਹੈ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਚੌਵੀ ਘੰਟੇ ਖੁੱਲ੍ਹਦਾ ਹੈ। ਜਦੋਂ ਜੀਅ ਕਰਦਾ ਹੈ ਦੁੱਖ-ਸੱੁਖ ਦੇ ਵਿੱਚ ਕਿਸਾਨ ਪੈਸੇ ਲੈ ਜਾਂਦਾ ਹੈ। ਪਰ ਮੋਦੀ ਆੜ੍ਹਤੀਆਂ ਨੂੰ ਵਿਚੋਲਿਆ ਦਾ ਨਾਮ ਦੇ ਰਿਹਾ ਹੈ, ਜੋ ਨਿੰਦਣਯੋਗ ਹੈ। ਜਦੋਂ ਕਿ ਸਭ ਤੋਂ ਵੱਧ ਟੈਕਸ ਸਰਕਾਰ ਨੂੰ ਆੜ੍ਹਤੀਆਂ ਅਤੇ ਵਪਾਰੀ ਵਰਗ ਦੇ ਰਿਹਾ ਹੈ।

ਓਮ ਪ੍ਰਕਾਸ਼ ਜਵਾਹਰਵਾਲਾ ਨੇ ਮੋਦੀ ਨੂੰ ਡਿਕਟੇਟਰ ਗਰਦਾਨਦਿਆਂ ਕਿਹਾ ਕਿ ਇਹ ਅਪਣੀ ਮਨਮਰਜ਼ੀ ਨਾਲ ਫ਼ੈਸਲੇ ਕਰਦਾ ਹੈ। ਕਿਸਾਨੀ ਬਿੱਲਾਂ ਸਮੇਤ ਧੱਕੇ ਨਾਲ ਫ਼ੈਸਲੇ ਥੋਪਣੇ ਦੇਸ਼ ਨੂੰ ਬਰਬਾਦ ਕਰਨ ਦੇਣਗੇ।