੍ਫੋਟੋ-12

ਕੈਪਸ਼ਨ-ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸੰਜੇ ਸਿੰਗਲਾ ਅਤੇ ਹੋਰ

-------------------

ਸ਼ੰਭੂ ਗੋਇਲ, ਲਹਿਰਾਗਾਗਾ :

ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਅਤੇ ਬਚਪਨ ਪਲੇਅ- ਵੇ ਸਕੂਲ ਲਹਿਰਾਗਾਗਾ ਦਾ ਸਾਂਝਾ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਅ। ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ, ਪਿ੍ੰਸੀਪਲ ਰੀਤੂ ਰਾਣਾ, ਪਿ੍ੰਸੀਪਲ ਜਸਵੀਰ ਕੌਰ ਅਤੇ ਸਕੂਲ ਦੇ ਐਡਮੀਨਿਸਟਰੇਟਰ ਵਿਕ੍ੇਸ਼ ਰਾਣਾ ਨੇ ਝੰਡਾ ਲਹਿਰਾ ਕੇ ਕੀਤੀ।

ਸਮਾਰੋਹ ਵਿਚ ਸਕੂਲ ਦੇ ਬੱਚਿਆਂ ਨੇ ਉਤਸਾਹ ਨਾਲ ਹਿੱਸਾ ਲਿਆ। ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਦੋਨੋਂ ਸਕੂਲਾਂ ਦੇ ਪਿ੍ੰਸੀਪਲ ਨੇ ਹਰੀ ਝੰਡੀ ਦੇ ਕੇ ਪ੍ੋਗਰਾਮ ਦੀ ਸ਼ੁਰੂਆਤ ਕੀਤੀ। ਬੱਚਿਆਂ ਦੀਆਂ ਡੱਡੂ ਰੇਸ, ਰੀਲੇਅ ਰੇਸ, ਓਬਸਟੇਕਲ ਰੇਸ, ਡਿਸਕ ਥਰੋਅ, ਇੱਕ ਲੱਤ ਤੇ ਚੱਲਣਾ, ਤਿੰਨ ਲੱਤਾਂ ਦੀ ਰੇਸ, ਬੈਗ ਪੈਕ ਕਰਨਾ, ਬੁੱਕ ਬੈਲੇਂਸ ਰੇਸ, 100, 200, 400 ਅਤੇ 800 ਮੀਟਰ ਰੇਸ, ਉੱਚੀ ਛਾਲ, ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ।

ਸਟੇਜ ਸੈਕਟਰੀ ਦੀ ਭੂਮਿਕਾ ਅਧਿਆਪਿਕਾ ਮੀਨਾਕਸ਼ੀ ਕਪੂਰ ਵੱਲੋਂ ਨਿਭਾਈ ਗਈ। ਚੇਅਰਮੈਨ ਸੰਜੇ ਸਿੰਗਲਾ ਨੇ ਸਕੂਲ ਦੇ ਬੱਚਿਆਂ ਨੂੰ ਜੀਵਨ ਵਿਚ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡੀਪੀਈ ਗੁਰਿੰਦਰ ਸਿੰਘ, ਅਧਿਆਪਕ ਮੋਨਿਕਾ ਗਰਗ, ਰਿੰਪੀ ਰਾਣੀ, ਮੰਜੂ ਰਾਣੀ, ਰਜਨੀ ਰਾਣੀ, ਗੁਰਮੀਤ ਕੌਰ, ਸੋਨੂੰ ਰਾਣੀ, ਅਮਨਪ੍ਰੀਤ ਕੌਰ, ਮਨਦੀਪ ਕੌਰ, ਵੰਦਨਾ ਰਾਣੀ, ਰਮਨਪ੍ਰੀਤ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਨਿਕੀਤਾ, ਸ਼ਾਲੂ, ਡਿੰਪਲ, ਪਿ੍ਯੰਕਾ ਰਾਣੀ, ਸ਼ੀਨੂੰ ਰਾਣੀ, ਸੋਨੂੰ ਝਾਂਗਰਾ, ਸੁਖਮੀਤ ਅਤੇ ਅਮਨਦੀਪ ਕੌਰ ਵੀ ਹਾਜ਼ਰ ਸਨ।