ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

ਸਰਕਾਰੀ ਪ੍ਾਇਮਰੀ ਸਕੂਲ ਛੀਨੀਵਾਲ ਕਲਾਂ ਵਿਖੇ ਸਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ 'ਚ ਬਲਾਕ ਸਿੱਖਿਆਂ ਅਫਸਰ ਲਛਮਣ ਸਿੰਘ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਜ਼ਿਲ੍ਹਾ ਪ੍ਧਾਨ ਸ਼੍ੋਮਣੀ ਅਕਾਲੀ ਦਲ ਕੁਲਵੰਤ ਸਿੰਘ ਕੀਤੂ, ਭਾਕਿਯੂ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਧਾਨ ਜਗਸੀਰ ਸਿੰਘ ਸੀਰਾ, ਸ਼ੋ੍ਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ ਕਲਾਂ, ਸੁਰਜੀਤ ਸਿੰਘ ਯੂਐਸਏ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੰਗੜਾ, ਬਾਲ ਗੀਤ,ਗਿੱਧਾ, ਦੇਸ਼ ਭਗਤੀ ਗੀਤ, ਜਾਗੋ,ਕੋਰਿਓਗ੍ਾਫੀਆਂ ਆਦਿ ਪੇਸ਼ ਕੀਤੇ ਗਏ। ਵੱਖ-ਵੱਖ ਮੁਕਾਬਲਿਆਂ ਚ ਹਿੱਸਾ ਲੈਣ ਅਤੇ ਪੂਰੇ ਸਾਲ ਪੜ੍ਹਾਈ 'ਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ। ਸਮਾਗਮ 'ਚ ਹੈੱਡ ਟੀਚਰ ਲਖਵੀਰ ਸਿੰਘ, ਪਿ੍ੰਸੀਪਲ ਗੁਰਮੀਤ ਕੌਰ , ਮਾਸਟਰ ਜੁਗਰਾਜ ਸਿੰਘ ਭੱਠਲ, ਗੁਰਮੇਜ ਸਿੰਘ, ਮੈਡਮ ਜਸਵੀਰ ਕੌਰ,ਬਲਜਿੰਦਰ ਕੌਰ,ਸਰਬਜੀਤ ਕੌਰ,ਰਜਿੰਦਰ ਨਿੱਜਰ, ਸਰਪੰਚ ਬੀਬੀ ਸਿਮਲਜੀਤ ਕੌਰ, ਨੰਬਰਦਾਰ ਅਵਤਾਰ ਸਿੰਘ ਤਾਰੀ,ਚੇਅਰਮੈਨ ਹਾਕਮ ਸਿੰਘ, ਗੁ. ਕਮੇਟੀ ਪ੍ਧਾਨ ਪਵਿੱਤਰ ਸਿੰਘ,ਸਰਪੰਚ ਬਲੌਰ ਸਿੰਘ ਤੋਤੀ, ਜਿਲ੍ਹਾ ਪ੍ਰੀਸਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ।