ਅਸ਼ਵਨੀ ਸੋਢੀ, ਮਾਲੇਰਕੋਟਲਾ : ਲਾਇਨਜ਼ ਕਲੱਬ ਮਾਲੇਰਕੋਟਲਾ ਦੀ ਸਾਲਾਨਾ ਚੋਣ ਹੋਈ। ਇਸ ਵਾਰ ਕਲੱਬ ਦੀ ਵਾਗਡੋਰ ਸਰਬਸੰਮਤੀ ਨਾਲ ਨੌਜਵਾਨਾਂ ਦੇ ਹੱਥ ਦਿੱਤੀ। ਪ੍ਰਰਾਪਤ ਜਾਣਕਾਰੀ ਅਨੁਸਾਰ ਲਾਇਨਜ਼ ਕਲੱਬ ਮਾਲੇਰਕੋਟਲਾ ਦੀ 2020-21 ਦੀ ਚੋਣ ਕੀਤੀ ਗਈ। ਜਿਸ 'ਚ ਸਰਬਸੰਮਤੀ ਨਾਲ ਵਰੁੁਣ ਜਿੰਦਲ ਪ੍ਰਧਾਨ, ਰਾਜੀਵ ਮਲਹੋਤਰਾ ਸਕੱਤਰ, ਕ੍ਰਿਸ਼ਨ ਕੁਮਾਰ ਵਰਮਾ ਖ਼ਜ਼ਾਨਚੀ ਤੇ ਅਮਨ ਥਾਪਰ ਪੀਆਰਓ ਚੁਣੇ ਗਏ।

ਇਸ ਮੌਕੇ ਹਾਜ਼ਰ ਲਾਇਨਜ਼ ਕਲੱਬ ਮਾਲੇਰਕੋਟਲਾ ਦੇ ਸੀਨੀਅਰ ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਲਾਇਨਜ਼ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਧਿਆਨ 'ਚ ਰੱਖਦੇ ਹੋਏ ਵੱਧ ਚੜ੍ਹ ਕੇ ਕੰਮ ਕਰਨ ਦਾ ਅਸ਼ੀਰਵਾਦ ਦਿੱਤਾ।

ਇਸ ਮੌਕੇ ਵਰੁੁਣ ਜਿੰਦਲ ਤੇ ਅਮਨ ਥਾਪਰ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਬੂਟੇ ਲਾਏ ਜਾਣਗੇ।