ਸ਼ੰਭੂ ਗੋਇਲ, ਲਹਿਰਾਗਾਗਾ

ਨੇੜਲੇ ਪਿੰਡ ਘੋੜੇਨਬ ਵਿਖੇ ਡੇਰਾ ਪੇ੍ਮੀਆਂ ਨੇ ਸੈਂਕੜੇ ਛਾਂਦਾਰ ਰੁੱਖ ਲਾ ਕੇ ਪ੍ਰਦੂਸ਼ਣ ਨੂੰ ਸਾਫ ਕਰਨ ਹਿੱਤ ਯੋਗਦਾਨ ਪਾਇਆ। ਡੇਰਾ ਪੇ੍ਮੀ ਗੁਰਸੇਵਕ ਸਿੰਘ ਫੌਜੀ ਨੇ ਦੱਸਿਆ, ਕਿ ਅੱਜ ਡੇਰਾ ਪੇ੍ਮੀਆਂ ਨੇ ਵੱਖ- ਵੱਖ ਸਾਂਝੀਆਂ ਥਾਂਵਾਂ ਤੇ 200 ਦੇ ਕਰੀਬ ਛਾਂਦਾਰ ਰੁੱਖ ਲਾਏ। ਜਿਸਦਾ ਉਦਘਾਟਨ ਪਿੰਡ ਦੇ ਸਰਪੰਚ ਬੀਰਬਲ ਸਿੰਘ ਨੇ ਕੀਤਾ। ਇਸ ਮੌਕੇ ਸਰਪੰਚ ਬੀਰਬਲ ਸਿੰਘ ਨੇ ਕਿਹਾ, ਕਿ ਖਰਾਬ ਵਾਤਾਵਰਨ ਕਾਰਨ ਅਜੋਕੇ ਸਮੇਂ ਵਿੱਚ 90 ਫ਼ੀਸਦੀ ਲੋਕ ਬੀਮਾਰੀਆਂ ਦੀ ਗਿ੍ਫਤ ਵਿਚ ਆ ਚੁੱਕੇ ਹਨ। ਦਰੱਖਤਾਂ ਦੀ ਘਾਟ ਕਾਰਨ ਤਾਪਮਾਨ ਨਿਰੰਤਰ ਵਧਦਾ ਜਾ ਰਿਹਾ ਹੈ। ਜਿਸਨੂੰ ਕੰਟਰੋਲ ਕਰਨ ਲਈ ਵਧੀਆ ਤੇ ਸਾਫ਼ ਸੁਥਰਾ ਵਾਤਾਵਰਣ ਸਿਰਜਣ ਦੀ ਅਤੀ ਲੋੜ ਹੈ। ਪੇ੍ਮੀਆਂ ਨੇ ਰੁੱਖ ਲਗਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸਰਪੰਚ ਨੇ ਜਿੱਥੇ ਇਨਾਂ੍ਹ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਉਥੇ ਹੀ ਪੇ੍ਮੀਆਂ ਨੂੰ ਇਨਾਂ੍ਹ ਲਾਏ ਰੁੱਖਾਂ ਦਾ ਪਾਲਣ ਪੋਸ਼ਣ ਕਰਨ ਲਈ ਵੀ ਕਿਹਾ। ਇਸ ਸਮੇਂ ਡੇਰਾ ਪੇ੍ਮੀਆਂ ਨੇ ਸਰਪੰਚ ਬੀਰਬਲ ਸਿੰਘ ਨੂੰ ਸਨਮਾਨਤ ਵੀ ਕੀਤਾ। ਛੱਜੂ ਸਿੰਘ, ਤੇਜਾ ਸਿੰਘ, ਨੀਨਾ ਸਿੰਘ, ਬਲਜੀਤ ਸਿੰਘ ਬਿੱਲੂ ਸਿੰਘ ਗਰਜਾ ਸਿੰਘ, ਜੋਰਾ ਸਿੰਘ,ਗੁਰਚਰਨ ਸਿੰਘ, ਗੁਰਵਿੰਦਰ ਸਿੰਘ, ਜੈਲਾ ਸਿੰਘ ਤੋਂ ਇਲਾਵਾ ਸ਼ਾਂਤੀ ਦੇਵੀ, ਕਮਲਾ ਦੇਵੀ, ਭੂਰੀ ਕੌਰ, ਜਸਬੀਰ ਕੌਰ ਪੰਚ ਅਤੇ ਕਰਮਜੀਤ ਕੌਰ ਆਦੀ ਨੇ ਵੀ ਰੁੱਖ ਲਗਾਉਣ ਵਿਚ ਆਪਣਾ ਯੋਗਦਾਨ ਪਾਇਆ।