ਪੱਤਰ ਪ੍ਰਰੇਰਕ, ਅਮਰਗੜ੍ਹ :

ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼ੋ੍ਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਜਥੇਦਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ ਦੀ ਅਗਵਾਈ 'ਚ ਚੌਂਦਾ ਮੋੜ 'ਤੇ ਤਿੰਨ ਘੰਟੇ ਤੱਕ ਮਾਲੇਰਕੋਟਲਾ-ਪਟਿਆਲਾ ਹਾਈਵੇ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਝੰੂਦਾਂ ਨੇ ਕਿਹਾ ਕੇ ਕਿਸਾਨ ਨੂੰ ਖ਼ਤਮ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਪਾਸ ਕੀਤੇ। ਇਸ ਬਿੱਲ ਦੇ ਖ਼ਿਲਾਫ਼ ਸਿਰਫ਼ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਲੋਕ ਸਭਾ 'ਚ ਆਵਾਜ਼ ਬੁਲੰਦ ਕੀਤੀ ਜਦ ਕਿ ਕਾਂਗਰਸੀ ਅਤੇ ਆਪ ਦੇ ਐੱਮਪੀ ਇਸ ਬਿੱਲ ਦਾ ਵਿਰੋਧ ਕੀਤੇ ਬਗੈਰ ਹੀ ਬਾਹਰ ਆ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੇ ਪੂਰੇ ਪੰਜਾਬ ਅੰਦਰ ਭਾਜਪਾ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਕੇ ਸਾਨੂੰ ਲੋੜ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਤਾਂ ਜੋ ਇਸ ਬਿੱਲ ਨੂੰ ਰੱਦ ਕਰਵਾਇਆ ਜਾ ਸਕੇ।

ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸਰਕਲ ਜਥੇਦਾਰ ਮਨਜਿੰਦਰ ਸਿੰਘ ਮਨੀ ਲਾਂਗੜੀਆਂ ਵੱਲੋਂ ਨਿਭਾਈ ਗਈ।

--------