ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਗ਼ਰੀਬ ਪਰਿਵਾਰ ਦਾ ਤੀਲਾ-ਤੀਲਾ ਇੱਕਠਾ ਕਰਕੇ ਬਣਾਇਆ ਗਿਆ ਆਸ਼ਿਆਨਾ ਪਲ ਵਿੱਚ ਹੀ ਅੱਗ ਦੀ ਭੇਟ ਚੜ ਕੇ ਸੁਆਹ ਹੋ ਗਿਆ। ਸਿੱਖ ਸਿਕਲੀਗਰ ਪਰਿਵਾਰ ਦੇ ਸੁਪਨੇ ਪਲਾਂ ਵਿਚ ਹੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਧੂੰਏ ਵਿਚ ਉਡਦੇ ਵੇਖੇ ਗਏ। ਪਿੰਡ ਮਹਿਲਾਂ ਚੌਕ ਦੇ ਗਰੀਬ ਸਿੱਖ ਕਿਸਲੀਗਿਰ ਉਤਮ ਸਿੰਘ ਦੀ ਪਰਿਵਾਰ ਪਿਛਲੇ ਸਮੇਂ ਤੋਂ ਰਹਿ ਰਿਹਾ ਸੀ। ਉਤਮ ਸਿੰਘ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਉਹ ਇੱਟਾਂ ਲੈਣ ਲਈ ਭੱਠੇ ਉਤੇ ਗਿਆ ਹੋਇਆ ਸੀ। ਦੁਪਹਿਰ ਦੇ ਸਮੇਂ ਉਸ ਦੇ ਘਰ ਨੂੰ ਅਚਾਨਕ ਅੱਗ ਲਾਗ ਗਈ। ਪਲ ਵਿਚ ਵੇਖਦੇ-ਵੇਖਦੇ ਸਾਰਾ ਕੁਝ ਸੜ ਗਿਆ। ਗੁਆਂਢੀਆਂ ਵਲੋਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਤਕ ਅੱਗ ਉਤੇ ਕਾਬੂ ਪਾਇਆ ਜਾਂਦਾ ਉਦੋਂ ਤਕ ਘਰ ਤੇ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਤਮ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਅਗਲੇ ਮਹੀਨੇ ਉਨਾਂ ਦਾ ਲੜਕੀ ਸੋਨੀਆ ਦਾ ਵਿਆਹ ਸੀ ਇਸ ਲਈ ਵਿਆਹ ਲਈ ਸਾਮਾਨ ਇੱਕਠਾ ਕਰਕੇ ਸਦੂੰਕ ਵਿਚ ਰੱਖਿਆ ਹੋਇਆ ਸੀ ਪਰ ਅੱਗ ਨੇ ਉਸ ਸਦੁੰਕ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਸਾਰਾ ਸਾਮਾਨ ਅਤੇ ਕੁਝ ਨਕਦੀ ਵੀ ਅੱਗ ਦੀ ਭੇਟ ਚੜ ਗਈ।